Breaking News
- ਵੈਕਸੀਨੇਸ਼ਨ ‘ਚ ਤੇਜ਼ੀ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ : ਟਰੂਡੋ
- ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ
- ਕੈਨੇਡਾ ‘ਚ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 4 ਫੀਸਦੀ ਘਟੀ : ਸਰਵੇਖਣ
- ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਦਾ ਅਹੁੱਦਾ ਲੈਫਟੀਨੈਂਟ ਜਨਰਲ ਫਰਾਂਸਿਜ਼ ਐਲਨ ਸੰਭਾਲਿਆ
- ਕਿਸਾਨ ਘੋਲ ਦੀ ਅਗਵਾਈ ਪੰਜਾਬ ਦੇ ਹੱਥ ਹੋਣ ‘ਤੇ ਵੀ ਇਤਰਾਜ਼?
- ਮੋਦੀ ਸਰਕਾਰ ਦੀ ਅਗਵਾਈ ‘ਚ ਭਾਰਤ ਦੀ ‘ਜਮਹੂਰੀ ਤਾਕਤ’ ਨੂੰ ਲੱਗਾ ਖੋਰਾ
- ਕੜੀ ਪਕੋੜਾ
- ਆਲੂ-ਬਰੌਕਲੀ ਸੂਪ
- ਆਪਣੇ ਘਰ ‘ਚ ਬਣਾਉ ਕੱਦੂ ਦੀ ਬਰਫ਼ੀ
- ਮਸ਼ਰੂਮ ਨੂੰ ਬਣਾਉ ਸ਼ਾਹੀ ਅੰਦਾਜ਼ ‘ਚ
ਵੈਕਸੀਨੇਸ਼ਨ ‘ਚ ਤੇਜ਼ੀ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ : ਟਰੂਡੋ
- 22 March 2021
ਵੈਨਕੂਵਰ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਪਹੁੰਚਣ ਵਾਲੀ ਵੈਕਸੀਨ ਦੀ ਹੋਰ ਖੇਪ ਦਾ ਜ਼ਿਕਰ ਕਰਦਿਆਂ ਆਖਿਆ ਕਿ ਹੁਣ ਵੈਕਸੀਨੇਸ਼ਨ ਵਿੱਚ ਹੋਰ ਤੇਜ਼ੀ ਆ ਜਾਵੇਗੀ। ਪਰ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਕੁੱਝ ਕੈਨੇਡੀਅਨ ਸਰਕਾਰ ਦੇ ਇਸ ਪ੍ਰੋਟੈਕਸ਼ਨ ਟੀਚੇ ਉੱਤੇ ਯਕੀਨ ਨਹੀਂ ਕਰਦੇ। ਵੈਕਸੀਨ ਦੀ ਡਲਿਵਰੀ ਵਿੱਚ ਪਿਛਲੇ ਕੁੱਝ ਕੁ ਹਫਤਿਆਂ ਵਿੱਚ ਵਾਧਾ ਹੋਇਆ ਹੈ, ਕੈਨੇਡਾ ਵਿੱਚ ਦੋ ਨਵੀਂਆਂ ਵੈਕਸੀਨਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਲੋਕ ਅਜੇ ਵੀ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ ਕਿ ਵੈਕਸੀਨ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਕਿ 52 ਫੀਸਦੀ ਕੈਨੇਡੀਅਨ ਇਹ ਨਹੀਂ ਮੰਨਦੇ ਕਿ ਕੈਨੇਡਾ ਆਪਣਾ ਟੀਚਾ ਪੂਰਾ ਕਰ ਲਵੇਗਾ ਜਦਕਿ 48 ਫੀਸਦੀ ਦਾ ਮੰਨਣਾ ਹੈ ਕਿ ਅਜਿਹਾ ਕਰ ਲਿਆ ਜਾਵੇਗਾ। ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹ ਆਖ ਰਹੇ ਹਨ ਕਿ ਕੈਨੇਡਾ ਵਿੱਚ ਟੀਕਾਕਰਣ ਦੀ ਰਫਤਾਰ ਸਹੀ ਢੰਗ ਨਾਲ ਵਧ ਰਹੀ ਹੈ। ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਸਰਕਾਰ ਰੋਜ਼ਾਨਾ ਵੱਧ ਤੋ ਵੱਧ ਵੈਕਸੀਨ ਹਾਸਲ ਕਰਨ ਤੇ ਇਸ ਦੀਆਂ ਡੋਜ਼ਾਂ ਦੀ ਸਹੀ ਵੰਡ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ। ਟਰੂਡੋ ਨੇ ਆਖਿਆ ਕਿ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਅੱਧੀ ਮਿਲੀਅਨ ਡੋਜ਼ਾਂ ਪਿਛਲੇ ਹਫਤੇ ਡਲਿਵਰ ਹੋਈਆਂ ਤੇ ਪ੍ਰੋਵਿੰਸਾਂ ਨੂੰ ਵੰਡੀਆਂ ਗਈਆਂ। ਇਸ ਮਹੀਨੇ ਐਸਟ੍ਰਾਜ਼ੈਨੇਕਾ ਦੀਆਂ
ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ
- 22 March 2021
ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ ਯੋਜਨਾਵਾਂ ਨੂੰ ਜੂਨ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਸਮਾਂ ਕਿਰਤੀਆਂ ਜਾਂ ਕਾਰੋਬਾਰੀਆਂ ਤੋਂ ਮਿਲ ਰਹੀ ਆਰਥਿਕ ਸਹਾਇਤਾ ਵਾਪਸ ਲੈਣ ਦਾ ਨਹੀਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਐਮਰਜੰਸੀ ਵੇਜ ਸਬਸਿਡੀ ਅਤੇ ਕੈਨੇਡਾ ਐਮਰਜੰਸੀ ਰੈਂਟ ਸਬਸਿਡੀ ਨੂੰ ਮੌਜੂਦਾ ਆਧਾਰ ਮੁਤਾਬਕ ਜੂਨ ਤੱਕ ਜਾਰੀ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਕੈਨੇਡੀਅਨ ਲੋਕ ਸੰਕਟ ਦੇ ਆਖਰੀ ਦੌਰ ਵਿਚੋਂ ਲੰਘ ਰਹੇ ਹਨ। ਕੈਨੇਡਾ ਐਮਰਜੰਸੀ ਵੇਜ ਸਬਸਿਡੀ ਅਧੀਨ ਇਕ ਕਾਰੋਬਾਰੀ ਅਦਾਰੇ ਵਿਚ ਕੰਮ ਕਰਦੇ ਕਿਰਤੀਆਂ ਦੀ ਕੁਲ ਤਨਖਾਹ ਦਾ 75 ਫ਼ੀਸਦੀ ਰਕਮ ਸਬੰਧਤ ਅਦਾਰੇ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਤਾਂਕਿ ਕਾਮੇ ਬੇਰੁਜ਼ਗਾਰ ਨਾ ਹੋਣ ਜਦਕਿ ਕੈਨੇਡਾ ਐਮਰਜੰਸੀ ਰੈਂਟ ਸਬਸਿਡੀ ਅਧੀਨ ਕਿਸੇ ਕਾਰੋਬਾਰੀ ਜਗ੍ਹਾ ਦੇ ਕਿਰਾਏ ਵਜੋਂ ਅਦਾ ਕੀਤੀ ਜਾ ਰਹੀ ਰਕਮ ਦਾ 65 ਫ਼ੀਸਦੀ ਦੇ ਬਰਾਬਰ ਰਕਮ ਮੁਹੱਈਆ ਕਰਵਾਈ ਜਾ ਰਹੀ ਹੈ।
ਕੈਨੇਡਾ ‘ਚ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 4 ਫੀਸਦੀ ਘਟੀ : ਸਰਵੇਖਣ
- 22 March 2021
ਵੈਨਕੂਵਰ : ਕੋਵਿਡ-19 ਕਾਰਨ ਅਰਥਚਾਰੇ ਤੇ ਜ਼ਿੰਦਗੀ ਉੱਤੇ ਪੈਣ ਵਾਲੇ ਨਕਾਰਾਤਮਕ ਅਸਰ ਸਦਕਾ ਪਿੱਛੇ ਜਿਹੇ ਕੈਨੇਡਾ ਪਹੁੰਚੇ ਕੁੱਝ ਇਮੀਗ੍ਰੈਂਟਸ ਨੂੰ ਕੈਨੇਡਾ ਛੱਡਣ ਤੇ ਆਪਣੇ ਮੂਲ ਦੇਸ਼ਾਂ ਨੂੰ ਪਰਤਣ ਲਈ ਮਜਬੂਰ ਕਰ ਦਿੱਤਾ। ਸਟੈਟੇਸਟਿਕਸ ਕੈਨੇਡਾ ਵੱਲੋਂ ਕਰਵਾਏ ਗਏ ਲੇਬਰ ਫੋਰਸ ਸਰਵੇਅ ਦੇ ਵਿਸ਼ਲੇਸ਼ਣ ਅਨੁਸਾਰ ਪੰਜ ਸਾਲ ਦੇ ਅਰਸੇ ਤੋਂ ਘੱਟ ਸਮੇਂ ਤੋਂ ਕੈਨੇਡਾ ਰਹਿ ਰਹੇ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 2020 ਦੇ ਅੰਤ ਤੱਕ ਚਾਰ ਫੀਸਦੀ ਘਟ ਕੇ 1,019,000 ਰਹਿ ਗਈ। ਇਹ ਅਜਿਹਾ ਸਰਵੇਖਣ ਹੈ ਜਿਹੜਾ 15 ਤੋਂ 65 ਸਾਲ ਦੇ ਵਰਕਰਜ਼ ਦੀ ਗਿਣਤੀ ਉਨ੍ਹਾਂ ਦੇ ਇਮੀਗ੍ਰੇਸ਼ਨ ਸਟੇਟਸ ਤੋਂ ਮਾਪਦਾ ਹੈ। ਪਿਛਲੇ 10 ਸਾਲਾਂ ਦੇ ਮੁਕਾਬਲੇ ਇਸ ਗਿਣਤੀ ਵਿੱਚ ਔਸਤਨ ਤਿੰਨ ਫੀ ਸਦੀ ਦਾ ਵਾਧਾ ਹੋਇਆ ਹੈ। ਡਾਟਾ ਅਨੁਸਾਰ ਪਿਛਲੇ ਪੰਜ ਤੋਂ 10 ਸਾਲਾਂ ਦਰਮਿਆਨ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵੀ ਘੱਟ ਕੇ 2019 ਵਿੱਚ 1,170,000 ਤੋਂ 2020 ਵਿੱਚ 1,146,000 ਰਹਿ ਗਈ ਹੈ। ਯੂਨੀਵਰਸਟੀ ਆਫ ਕੈਲਗਰੀ ਸਕੂਲ ਆਫ ਪਬਲਿਕ ਪਾਲਿਸੀ ਦੇ ਰਿਸਰਚਰ ਰੌਬਰਟ ਫਾਲਕੋਨਰ ਨੇ ਆਖਿਆ ਕਿ ਮੰਦਵਾੜੇ ਦੇ ਅਰਸੇ ਦੌਰਾਨ ਇਮੀਗ੍ਰੈਂਟਸ ਦਾ ਆਪਣੇ ਅਸਲ ਮੁਲਕ ਪਰਤਣ ਦਾ ਇਹ ਰੁਝਾਨ ਅਸਾਧਾਰਨ ਨਹੀਂ ਹੈ। ਜੇ ਉਨ੍ਹਾਂ ਦੀ ਨੌਕਰੀ ਖੁੱਸ ਜਾਂਦੀ ਹੈ ਤਾਂ ਉਹ ਆਪਣੇ ਦੇਸ਼ ਪਰਤ ਕੇ ਆਪਣੇ ਪਰਿਵਾਰ ਨਾਲ ਰਹਿ ਸਕਦੇ ਹਨ ਤੇ ਉਨ੍ਹਾਂ ਨੂੰ ਕਿਰਾਇਆ ਵੀ ਨਹੀਂ ਦੇਣਾ ਹੋਵੇਗਾ। ਉੱਥੇ ਉਨ੍ਹਾਂ ਨੂੰ ਕੋਈ ਸੋਸ਼ਲ ਕੁਨੈਕਸ਼ਨ ਵੀ ਮਿਲ ਸਕਦੇ ਹਨ।
ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਦਾ ਅਹੁੱਦਾ ਲੈਫਟੀਨੈਂਟ ਜਨਰਲ ਫਰਾਂਸਿਜ਼ ਐਲਨ ਸੰਭਾਲਿਆ
- 22 March 2021
ਸਰੀ : ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਲਈ ਲੈਫਟੀਨੈਂਟ ਜਨਰਲ ਫਰਾਂਸਿਂਜ਼ ਐਲਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਐਲਨ ਪਹਿਲੀ ਅਜਿਹੀ ਕੈਨੇਡੀਅਨ ਮਹਿਲਾਂ ਵੀ ਬਣ ਗਈ ਹੈ ਜਿਸ ਨੇ ਇਹ ਅਹੁੱਦਾ ਹਾਸਲ ਕੀਤਾ ਹੈ। ਸਾਬਕਾ ਚੀਫ ਆਫ ਡਿਫੈਂਸ ਸਟਾਫ ਜਨਰਲ ਜੌਨਾਥਨ ਵਾਂਸ ਤੇ ਉਨ੍ਹਾਂ ਤੋਂ ਬਾਅਦ ਨਿਯੁਕਤ ਕੀਤੇ ਗਏ ਐਡਮਿਰਲ ਆਰਟ ਮੈਕਡੌਨਲਡ, ਜੋ ਕਿ ਇਸ ਅਹੁਦੇ ਉੱਤੇ ਕਾਇਮ ਰਹਿਣ ਤੋਂ ਛੇ ਹਫਤੇ ਬਾਅਦ ਹੀ ਅਹੁਦੇ ਤੋਂ ਪਾਸੇ ਹੋ ਗਏ, ਉੱਤੇ ਮਾੜੇ ਵਿਵਹਾਰ ਦੇ ਦੋਸ਼ ਲੱਗੇ ਸਨ। ਐਲਨ ਨੇ ਪਿੱਛੇ ਜਿਹੇ ਬਰੱਸਲਜ਼ ਵਿੱਚ ਨਾਟੋ ਹੈੱਡਕੁਆਰਟਰ ਵਿੱਚ ਕੈਨੇਡਾ ਦੀ ਮਿਲਟਰੀ ਰਿਪ੍ਰਜ਼ੈਟੇਟਿਵ ਵਜੋਂ ਵੀ ਸੇਵਾ ਨਿਭਾਈ ਸੀ। ਉਹ ਦੂਜੀ ਅਜਿਹੀ ਮਹਿਲਾ ਹੈ ਜਿਨ੍ਹਾਂ ਨੂੰ ਆਰਮਡ ਫੋਰਸਿਜ਼ ਵਿੱਚ ਲੈਫਟੀਨੈਂਟ ਜਨਰਲ ਦਾ ਰੈਂਕ ਮਿਲਿਆ। ਮੈਕਡੌਨਲਡ ਦੇ ਇਸ ਅਹੁਦੇ ਉੱਤੇ ਚੁਣੇ ਜਾਣ ਤੋਂ ਪਹਿਲਾਂ ਵੀ ਐਲਨ ਨੂੰ ਕੈਨੇਡਾ ਦੀ ਪਹਿਲੀ ਮਹਿਲਾ ਡਿਫੈਂਸ ਚੀਫ ਨਿਯੁਕਤ ਕਰਨ ਦਾ ਮੌਕਾ ਮਿਲਿਆ ਸੀ। ਐਲਨ ਲੈਫਟੀਨੈਂਟ ਜਨਰਲ ਮਾਈਕ ਰੌਲੀਊ ਤੋਂ ਵਾਈਸ ਚੀਫ ਦਾ ਅਹੁਦਾ ਸਾਂਭੇਗੀ।
ਕਿਸਾਨ ਘੋਲ ਦੀ ਅਗਵਾਈ ਪੰਜਾਬ ਦੇ ਹੱਥ ਹੋਣ ‘ਤੇ ਵੀ ਇਤਰਾਜ਼?
- 22 March 2021
ਦੇਸ਼ ਦੇ ਲੱਖਾਂ ਕਿਸਾਨ ਪਿਛਲੇ ਸੌ ਦਿਨ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਡੇਰੇ ਲਾਈ ਬੈਠੇ ਹਨ। ਕਿਸਾਨਾਂ ਦੀਆਂ ਦੋ ਮੁੱਖ ਮੰਗਾਂ ਹਨ-ਤਿੰਨੇ ਖੇਤੀ ਕਨੂੰਨ ਰੱਦ ਕੀਤੇ ਜਾਣ ਅਤੇ ਸਾਰੀਆਂ ਫਸਲਾਂ ਦੀ ਘੱਟੋ ਘੱਟ ਖਰੀਦ ਕੀਮਤ ਤੈਅ ਕੀਤੀ ਜਾਵੇ। ਜਿਸ ਤਰ੍ਹਾਂ ਕਿਸਾਨ ਆਗੂਆਂ ਨੇ ਆਪਣਾ ਕੇਸ ਸਰਕਾਰ ਅੱਗੇ ਪੇਸ਼ ਕੀਤਾ ਹੈ, ਉਸ ਨੇ ਸਰਕਾਰ ਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਹੈ। ਕਿਸਾਨ ਆਗੂਆਂ ਦੀਆਂ ਦਲੀਲਾਂ ਅੱਗੇ ਸਰਕਾਰ ਦੀਆਂ ਦਲੀਲਾਂ ਹਾਰ ਗਈਆਂ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਅੰਦੋਲਨਕਾਰੀ ਆਗੂਆਂ ਨੇ ਗੱਲਬਾਤ ਦੀ ਮੇਜ ਉੱਤੇ ਸਰਕਾਰ ਦੇ ਤੇਜ਼ ਤਰਾਰ ਵਜ਼ੀਰਾਂ ਅਤੇ ਮਸ਼ੀਰਾਂ ਦੀ ਇੱਕ ਨਹੀਂ ਚੱਲਣ ਦਿੱਤੀ। ਹੁਣ ਤੱਕ ਸਰਕਾਰ ਦੇ ਸਾਰੇ ਮਨਸੂਬੇ ਫੇਲ੍ਹ ਸਾਬਤ ਹੋਏ ਹਨ। ਸਰਕਾਰ ਦੀ ਦੇਸ਼ ਅਤੇ ਵਿਸ਼ਵ ਪੱਧਰ 'ਤੇ ਬਹੁਤ ਕਿਰਕਿਰੀ ਹੋ ਰਹੀ ਹੈ। ਨੈਤਿਕ ਤੌਰ 'ਤੇ ਕੇਂਦਰ ਸਰਕਾਰ ਹਾਰ ਗਈ ਹੈ। ਸਰਕਾਰ ਫੱਟੜ ਹੋਏ ਸੱਪ ਵਾਂਗ ਵਿਸ ਘੋਲ ਰਹੀ ਹੈ। ਰਾਜ ਹਠ ਕਾਰਨ ਉਸ ਨੇ ਇਸ ਲੜਾਈ ਨੂੰ ਆਪਣੇ ਨੱਕ ਦਾ ਸਵਾਲ ਬਣਾ ਲਿਆ ਹੈ। ਕਹਿੰਦੇ ਹਨ ਕਿ ਮੱਕੜੀ ਜਦੋਂ ਆਪਣਾ ਜਾਲ ਬੁਣਦੀ ਹੈ ਤਾਂ ਦੋ ਰਸਤੇ ਰੱਖਦੀ ਹੈ। ਇੱਕ ਲਾਂਘਾ ਉਸ ਦੇ ਆਪਣੇ ਜਾਣ-ਆਉਣ ਲਈ ਸੁਰੱਖਿਅਤ ਹੁੰਦਾ ਹੈ ਅਤੇ ਦੂਜਾ ਉਸ ਦਾ ਭੋਜਨ ਬਣਨ ਵਾਲੇ ਸ਼ਿਕਾਰ ਲਈ ਫੰਦੇ ਦਾ ਕੰਮ ਕਰਦਾ ਹੈ। ਕਈ ਵਾਰ ਮੱਕੜੀ ਆਪਣਾ ਰਾਹ ਭੁੱਲ ਕੇ ਅਣਜਾਣੇ ਵਿਚ ਸ਼ਿਕਾਰ
ਪੰਜਾਬੀ ਲੇਖ
ਕਿਸਾਨ ਘੋਲ ਦੀ ਅਗਵਾਈ ਪੰਜਾਬ
ਦੇਸ਼ ਦੇ ਲੱਖਾਂ ਕਿਸਾਨ ਪਿਛਲੇ ਸੌ ਦਿਨ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਡੇਰੇ ਲਾਈ ਬੈਠੇ ਹਨ। ਕਿਸਾਨਾਂ ਦੀਆਂ ਦੋ ਮੁੱਖ ਮੰਗਾਂ ਹਨ-ਤਿੰਨੇ ਖੇਤੀ ਕਨੂੰਨ ਰੱਦ ਕੀਤੇ ਜਾਣ ਅਤੇ
ਮੋਦੀ ਸਰਕਾਰ ਦੀ ਅਗਵਾਈ ‘ਚ
ਅਮਰੀਕਾ ਦੀ ਗੈਰ-ਸਰਕਾਰੀ ਜਥੇਬੰਦੀ 'ਫਰੀਡਮ ਹਾਊਸ' ਜਿਹੜੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਸਿਆਸੀ ਆਜ਼ਾਦੀਆਂ 'ਤੇ ਨਿਗਾਹਬਾਨੀ ਕਰਦੀ ਹੈ, ਨੇ ਇਸ ਸਬੰਧੀ ਭਾਰਤ ਦਾ ਦਰਜਾ 'ਆਜ਼ਾਦ' ਤੋਂ ਘਟਾ ਕੇ 'ਅਰਧ-ਆਜ਼ਾਦ'
ਨਹੀਂ ਭੁੱਲਦੇ ਕਰਫਿਊ ਦੇ ਉਹ
ਜਦ ਮੈਂ ਜਵਾਨ ਹੋਈ ਤਾਂ ਮੇਰੀ ਦਾਦੀ ਬੁੱਢੀ ਹੋ ਚੁੱਕੀ ਸੀ। ਆਪਣੇ ਰੁਝੇਵਿਆਂ, ਚੜ੍ਹਦੀ ਉਮਰ ਦੇ ਨਸ਼ੇ, ਕਾਲਜ ਦੇ ਰੰਗੀਨ ਦਿਨਾਂ ਅਤੇ ਆਉਣ ਵਾਲੀ ਜ਼ਿੰਦਗੀ ਦੇ ਹੁਸੀਨ ਸੁਪਨਿਆਂ ਕਾਰਨ
ਨੌਜਵਾਨਾਂ ‘ਤੇ ਸੋਸ਼ਲ ਮੀਡੀਆ ਦਾ
ਸੋਸ਼ਲ ਮੀਡੀਆ ਉਨ੍ਹਾਂ ਸਾਰੀਆਂ ਐਪਲੀਕੇਸ਼ਨਾਂ ਅਤੇ ਵੈਬਸਾਈਟਾਂ ਜਾਂ ਬਲੌਗਾਂ ਦਾ ਹਵਾਲਾ ਦਿੰਦਾ ਹੈ ਜੋ ਦੁਨੀਆ ਭਰ ਦੇ ਲੋਕਾਂ ਨੂੰ ਇੰਟਰਨੈਟ ਨਾਲ ਜੁੜਣ, ਗੱਲਬਾਤ ਕਰਨ, ਅਤੇ ਸਮੱਗਰੀ ਨੂੰ ਸਾਂਝਾ ਕਰਨ,
ਭਾਰਤ ‘ਚ ਬੇਰੁਜ਼ਗਾਰੀ ਦੂਰ ਕਰਨਾ
ਸੰਸਾਰ ਪੱਧਰ 'ਤੇ ਮੁਲਕਾਂ ਦੀ ਰਾਜਨੀਤੀ ਮੁੱਦਿਆਂ ਦੇ ਆਧਾਰ 'ਤੇ ਚੱਲਦੀ ਹੈ। ਉਹ ਭਾਵੇਂ ਵਿਕਸਤ ਮੁਲਕ ਹੋਣ ਜਾਂ ਫਿਰ ਵਿਕਾਸਸ਼ੀਲ। ਮੁਲਕਾਂ ਤੋਂ ਬਾਅਦ ਗੱਲ ਕਰੀਏ ਸੂਬਿਆਂ ਦੀ ਤਾਂ ਸੂਬਾਈ
Follow us on Facebook
ਤਾਜ਼ਾ ਖਬਰਾਂ
ਵੈਕਸੀਨੇਸ਼ਨ ‘ਚ ਤੇਜ਼ੀ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ : ਟਰੂਡੋ
ਵੈਨਕੂਵਰ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਪਹੁੰਚਣ ਵਾਲੀ ਵੈਕਸੀਨ ਦੀ ਹੋਰ ਖੇਪ ਦਾ ਜ਼ਿਕਰ ਕਰਦਿਆਂ ਆਖਿਆ ਕਿ ਹੁਣ ਵੈਕਸੀਨੇਸ਼ਨ ਵਿੱਚ ਹੋਰ ਤੇਜ਼ੀ ਆ ਜਾਵੇਗੀ। ਪਰ ਨਵੇਂ ਸਰਵੇਖਣ ਤੋਂ
ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ
ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ ਯੋਜਨਾਵਾਂ ਨੂੰ ਜੂਨ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ
ਕੈਨੇਡਾ ‘ਚ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 4 ਫੀਸਦੀ ਘਟੀ : ਸਰਵੇਖਣ
ਵੈਨਕੂਵਰ : ਕੋਵਿਡ-19 ਕਾਰਨ ਅਰਥਚਾਰੇ ਤੇ ਜ਼ਿੰਦਗੀ ਉੱਤੇ ਪੈਣ ਵਾਲੇ ਨਕਾਰਾਤਮਕ ਅਸਰ ਸਦਕਾ ਪਿੱਛੇ ਜਿਹੇ ਕੈਨੇਡਾ ਪਹੁੰਚੇ ਕੁੱਝ ਇਮੀਗ੍ਰੈਂਟਸ ਨੂੰ ਕੈਨੇਡਾ ਛੱਡਣ ਤੇ ਆਪਣੇ ਮੂਲ ਦੇਸ਼ਾਂ ਨੂੰ ਪਰਤਣ ਲਈ
ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਦਾ ਅਹੁੱਦਾ ਲੈਫਟੀਨੈਂਟ ਜਨਰਲ ਫਰਾਂਸਿਜ਼ ਐਲਨ ਸੰਭਾਲਿਆ
ਸਰੀ : ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਲਈ ਲੈਫਟੀਨੈਂਟ ਜਨਰਲ ਫਰਾਂਸਿਂਜ਼ ਐਲਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਐਲਨ ਪਹਿਲੀ ਅਜਿਹੀ ਕੈਨੇਡੀਅਨ ਮਹਿਲਾਂ ਵੀ ਬਣ ਗਈ ਹੈ
ਘਰ ਦੀ ਰਸੋਈ
ਆਲੂ-ਬਰੌਕਲੀ ਸੂਪ
ਸਮੱਗਰੀ ਵੇਜ ਸਟਾਕ-400 ਮਿ.ਲੀ., ਆਲੂ- 4, ਪਾਣੀ- 1 ਕਪ, ਬਰੋਕਲੀ- 2 ਕਪ, ਲੂਣ- ਸਵਾਦ ਅਨੁਸਾਰ, ਕਾਲੀ ਮਿਰਚ ਪਾਊਡਰ- ਜ਼ਰੂਰਤ ਅਨੁਸਾਰ, ਨੀਏ ਦੀਆਂ ਪੱਤੀਆਂ- ਗਾਰਨਿਸ਼ ਲਈ, ਕਰੂਟਾਂਸ- ਗਾਰਨਿਸ਼ ਲਈ ਸਰਦੀਆਂ
ਆਪਣੇ ਘਰ ‘ਚ ਬਣਾਉ ਕੱਦੂ
ਕੱਦੂ ਦੀ ਬਰਫ਼ੀ ਬਣਾਉਣ ਲਈ ਸਮੱਗਰੀ: 1 ਕੱਪ ਕਦੂਕਸ ਕੀਤਾ ਹੋਇਆ ਕੱਦੂ, 125 ਗ੍ਰਾਮ ਖੋਆ, 1 ਚਮਚ ਘੀ, 1/4 ਕੱਪ ਸ਼ੂਗਰ, 1/2 ਲੀਟਰ ਫੁਲ ਕਰੀਮ ਦੁੱਧ, 1 ਚਮਚ ਪਿਸੀ
ਮਸ਼ਰੂਮ ਨੂੰ ਬਣਾਉ ਸ਼ਾਹੀ ਅੰਦਾਜ਼
ਮਸ਼ਰੂਮ ਨੂੰ ਬਣਾਉਣ ਲਈ ਸਮੱਗਰੀ ਮਸ਼ਰੂਮ 200 ਗਰਾਮ, ਪਿਆਜ 4, ਟਮਾਟਰ 5, ਅਦਰਕ 1 ਟੁਕੜਾ, ਹਰੀ ਮਿਰਚ 2, ਲੂਣ ਸਵਾਦਾਨੁਸਾਰ, ਲਾਲ ਮਿਰਚ 1/2 ਚਮਚ, ਗਰਮ ਮਸਾਲਾ 1/2 ਚਮਚ, ਚੀਨੀ
ਫਿਲਮੀ ਦੁਨੀਆ
ਫਿਰ ਇਕੱਠੇ ਕੰਮ ਕਰਨਗੇ ਸ਼ਾਹਰੁਖ
ਸਾਲ 2016 ਵਿੱਚ ਰਿਲੀਜ਼ ਹੋਈ ਫਿਲਮ 'ਡੀਅਰ ਜ਼ਿੰਦਗੀ' ਦੇ ਬਾਅਦ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਇੱਕ ਵਾਰ ਫਿਰ ਇਕੱਠੇ ਕੰਮ ਕਰਨ ਵਾਲੇ ਹਨ। ਦੋਵਾਂ ਦੀ ਅਗਲੀ ਫਿਲਮ ਦਾ
ਅਗਲੀਆਂ ਦੋ ਫਿਲਮਾਂ ‘ਚ ਕ੍ਰਿਤੀ
ਟਾਈਗਰ ਸ਼ਰਾਫ ਦੇ ਕੋਲ ਇਨ੍ਹੀਂ ਦਿਨੀਂ 'ਹੀਰੋਪੰਤੀ 2', 'ਗਣਪਤ', 'ਬਾਗੀ 4' ਅਤੇ 'ਰੈਂਬੋ' ਵਰਗੀਆਂ ਕਈ ਐਕਸ਼ਨ ਫਿਲਮਾਂ ਹਨ। 'ਹੀਰੋਪੰਤੀ 2' ਵਿੱਚ ਉਹ ਤਾਰਾ ਸੁਤਾਰੀਆ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ, 'ਗਣਪਤ'
ਬੱਸ ਸਕੂਨ ਚਾਹੁੰਦੀ ਹਾਂ :
ਜ਼ਰੀਨ ਖਾਨ ਨੇ ਪਿੱਛੇ ਜਿਹੇ ਆਪਣੀ ਨਿੱਜੀ ਜ਼ਿੰਦਗੀ ਦਾ ਖੁਲਾਸਾ ਕਰਦੇ ਹੋਏ ਆਪਣੇ ਦੋਸਤਾਂ ਦੇ ਬਾਰੇ ਵੱਡੀ ਗੱਲ ਕਹੀ ਹੈ ਕਿ ਫਿਲਮ ਇੰਡਸਟਰੀ ਵਿੱਚ ਉਸ ਦੇ ਬਹੁਤੇ ਦੋਸਤ ਨਹੀਂ
16 ਜੁਲਾਈ ਨੂੰ ਰਿਲੀਜ਼ ਹੋਵੇਗੀ
ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਅਤੇ ਅਦਾਕਾਰ ਨੀਰੂ ਬਾਜਵਾ ਜਲਦੀ ਹੀ ਰਿਲੀਜ਼ ਹੋਣ ਵਾਲੀ ਫਿਲਮ ''ਫੱਟੇ ਦਿੰਦੇ ਚੱਕ ਪੰਜਾਬੀ'' ਦੇ ਨਾਲ ਆਪਣੇ ਫੈਨਸ ਦਾ ਮਨੋਰੰਜਨ ਕਰਨ ਲਈ ਤਿਆਰ
ਉਰਵਸ਼ੀ ਰੌਤੇਲਾ 27 ਦੀ ਹੋਈ
ਬਾਲੀਵੁੱਡ ਦੀ ਸਭ ਤੋਂ ਖ਼ਾਸ ਅਭਿਨੇਤਰੀਆਂ 'ਚੋਂ ਇਕ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਅੱਜ ਜਨਮਦਿਨ ਹੈ। 25 ਫਰਵਰੀ ਨੂੰ ਅਦਾਕਾਰਾ ਆਪਣਾ 27ਵਾਂ ਜਨਮਦਿਨ ਮਨਾਇਆ। 'ਸਨਮ ਰੇ' ਅਦਾਕਾਰਾ ਨੇ ਆਪਣੇ
ਕਵਿਤਾਵਾਂ
ਪਰਖ਼ ਨਾ ਸਾਨੂੰ
- 22 March 2021
ਸਾਨੂੰ ਪਰਖ ਨਾ ਤੈਅ ਕੀਤਾ ਹੋਇਆ ਹੈ ਸਫ਼ਰ ਮਾਲਾ ਤੋਂ ਤਲਵਾਰ ਤੱਕ ਦਾ ਲਹੌਰ ਤੋਂ ਦਿੱਲੀ ਦਿੱਲੀ ਤੋਂ ਲਹੌਰ
ਮਾਂ ਬੋਲੀ ਪੰਜਾਬੀ
- 22 March 2021
ਛੰਦਾਂ-ਰਾਗਾਂ ਨਾਲ ਸ਼ਿੰਗਾਰੀ, ਮਾਂ ਬੋਲੀ ਪੰਜਾਬੀ। ਸਾਨੂੰ ਸਾਹਾਂ ਤੋਂ ਵੀ ਪਿਆਰੀ, ਮਾਂ ਬੋਲੀ ਪੰਜਾਬੀ। ਪੌਣਾਂ ਵਿੱਚ ਸੁਗੰਧਾਂ ਘੋਲੇ, ਮਿਸਰੀ
ਅਖੌਤੀ ਪ੍ਰਵਾਨਿਆਂ ਨੂੰ
- 22 March 2021
ਬੰਦ ਅੱਖਾਂ ਵਾਲਿਓ! ਬੰਦ ਬੁੱਧ ਵਾਲਿਓ! ਉੱਤਰ ਜਾਓ ਡੂੰਘਾਣਾਂ ਵਿੱਚ ਜਿੱਥੇ ਨਫ਼ਰਤ ਦੀ ਸਿੱਲ ਨਾਲ਼ ਉੱਗੀ ਖ਼ੁਦਗਰਜ਼ੀ ਦੀ ਕਾਈ