ਮਾਂ ਬੋਲੀ ਪੰਜਾਬੀ

ਛੰਦਾਂ-ਰਾਗਾਂ ਨਾਲ ਸ਼ਿੰਗਾਰੀ, ਮਾਂ ਬੋਲੀ ਪੰਜਾਬੀ। ਸਾਨੂੰ ਸਾਹਾਂ ਤੋਂ ਵੀ ਪਿਆਰੀ, ਮਾਂ ਬੋਲੀ ਪੰਜਾਬੀ। ਪੌਣਾਂ ਵਿੱਚ ਸੁਗੰਧਾਂ ਘੋਲੇ, ਮਿਸਰੀ ਤੋਂ ਵੱਧ ਮਿੱਠੀ, ਰਣਭੂਮੀ ਵਿੱਚ ਖ਼ੂਬ ਕਰਾਰੀ, ਮਾਂ ਬੋਲੀ ਪੰਜਾਬੀ। ਰੱਬੀ ਬਾਣੀ ਬਣ ਕੇ ਕਰਦੀ ਦੂਰ ਮਨਾਂ ਦੇ ਨ੍ਹੇਰੇ, ਨਾਨਕ, ਬੁੱਲ੍ਹੇ ਨੇ ਸਤਿਕਾਰੀ, ਮਾਂ ਬੋਲੀ ਪੰਜਾਬੀ। ਹਰ ਬੋਲੀ ਹੀ ਸਿੱਖੋ, ਕੋਈ ਮਾੜੀ ਗੱਲ ਨਹੀਂ ਹੈ, […]
ਪਰਖ਼ ਨਾ ਸਾਨੂੰ

ਸਾਨੂੰ ਪਰਖ ਨਾ ਤੈਅ ਕੀਤਾ ਹੋਇਆ ਹੈ ਸਫ਼ਰ ਮਾਲਾ ਤੋਂ ਤਲਵਾਰ ਤੱਕ ਦਾ ਲਹੌਰ ਤੋਂ ਦਿੱਲੀ ਦਿੱਲੀ ਤੋਂ ਲਹੌਰ ਸਾਡੀਆਂ ਗਰਦਨਾ ਸਿਰਫ ਕੱਟੀਆਂ ਹੀ ਨੇ ਝੁੱਕੀਆਂ ਨਹੀਂ ਸਾਡੀਆਂ ਠੋਕਰਾਂ ਨੇ ਤਖਤਾਂ ਤਾਜਾਂ ਨੂੰ ਸਾਡੀ ਬਾਦਸ਼ਾਹਤ ਤਾਂ ਲੋਕਾਂ ਦੇ ਦਿਲਾਂ ਤੇ ਜੋ ਸਿਕੰਦਰ ਨਾ ਜਿੱਤ ਸਕਿਆ ਓਹ ਅਸੀਂ ਜਿੱਤਿਆ ਹੈ ਸੀਰੀਆ ਚ ਵਰਦੀਆਂ ਤੋਪਾਂ ਚ […]
ਅਖੌਤੀ ਪ੍ਰਵਾਨਿਆਂ ਨੂੰ

ਬੰਦ ਅੱਖਾਂ ਵਾਲਿਓ! ਬੰਦ ਬੁੱਧ ਵਾਲਿਓ! ਉੱਤਰ ਜਾਓ ਡੂੰਘਾਣਾਂ ਵਿੱਚ ਜਿੱਥੇ ਨਫ਼ਰਤ ਦੀ ਸਿੱਲ ਨਾਲ਼ ਉੱਗੀ ਖ਼ੁਦਗਰਜ਼ੀ ਦੀ ਕਾਈ ‘ਚ ਪੈਰਾਂ ਹੇਠ ਰੀਂਗਦੇ ਕੰਨਖੰਜੂਰੇ , ਠੂੰਹੇਂ, ਪਲਪੀਹੀਆਂ ਜਿੱਥੇ ਦੀ ਹਵਾੜ ਮਾਰਦੀ ਦਲਦਲ ਵਿੱਚ ਹੋਰ ਧਸ ਜਾਵੋਂ ਤੁਸੀਂ ਜਿਉਂ-ਜਿਉਂ ਉਗਲੋਂ ਆਪਣਾ ਆਪਾ । ਇਹੋ ਜਗ੍ਹਾ ਤੁਹਾਡੇ ਲਾਇਕ ਤੁਸੀਂ ਇਸੇ ਦੇ ਹੱਕਦਾਰ ਜਿਨ੍ਹਾਂ ਨੂੰ ਨਹੀਂ ਦਿਸਦਾ […]
ਜ਼ਿੰਦਗੀ

ਮੈਂ ਚਾਹੁੰਦਾ ਹਾਂ ਜ਼ਿੰਦਗੀ ਨੂੰ ਮੈਨੂੰ ਵੀ ਚਾਹੁੰਦੀ ਹੈ ਜ਼ਿੰਦਗੀ ਖਿੜ ਖਿੜ ਕਦੇ ਮੈਂ ਹੱਸਦਾ ਹਾਂ ਕਦੇ ਮੈਨੂੰ ਬਹੁਤ ਰਵਾਉਂਦੀ ਹੈ ਜ਼ਿੰਦਗੀ, ਵਾਂਗ ਹਵਾ ਦੇ ਨਜ਼ਰ ਹੈ ਆਉਂਦੀ ਪਿਆਰ ਦਾ ਇੱਕ ਅਹਿਸਾਸ ਹੈ ਜ਼ਿੰਦਗੀ ਬੜੀ ਘਾਲ ਘਾਲੀ ਮੈਂ ਇਹਨੂੰ ਪਾਉਣ ਲਈ ਪਤਾ ਨਹੀਂ ਕੀ ਕੀ ਹੋਰ ਕਰਾਉਂਦੀ ਹੈ ਜ਼ਿੰਦਗੀ , ਖਿੜ ਖਿੜ ਕਦੇ ਮੈਂ […]
ਭ੍ਰਿਸ਼ਟਾਚਾਰ

ਜੀਣਾ ਹੁਣ ਦੁਸ਼ਵਾਰ ਹੋ ਗਿਆ ਥਾਂ ਥਾਂ ਭ੍ਰਿਸ਼ਟਚਾਰ ਹੋ ਗਿਆ ਸੰਵਿਧਾਨ ਦੇ ਰਾਖਿਆਂ ਕੋਲੋਂ ਸੰਵਿਧਾਨ ਬਲਤਕਾਰ ਹੋ ਗਿਆ ਜਨਤਾ ਤੋਂ ਪਾਸਾ ਵੱਟੀ ਜਾਂਦੇ ਲੀਡਰ ਥੁਕ ਕੇ ਚਟੀ ਜਾਂਦੇ ਚੋਰਾਂ ਤਾਈਂ ਪੁਲਸ ਫੜੇ ਨਾ ਚਲਾਣ ਲੋਕਾਂ ਦੇ ਕੱਟੀ ਜਾਦੇ ਮਿਹਨਤ ਕਰਕੇ ਖਾਣਾ ਔਖਾ ਏਥੇ ਡੰਗ ਟਪਾਉਣਾ ਔਖਾ ਕਾਲਾ ਧਨ ਕੀ ਮਿਲਣਾ ਸੀ ਅਪਣਾ ਧਨ ਬਚਾਉਣਾ […]
ਸੁਣ ਵੇ ਦੇਸ ਦਿਆ ਹਾਕਮਾ

ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ ਵਿਚਾਰ ਅਸੀਂ ਵਤਨ ਪਿਆਰੇ ਹਿੰਦ ਲਈ ਹੈ ਸਭ ਕੁਝ ਦਿੱਤਾ ਵਾਰ ਪਰ ਸਾਰਾ ਕੁਝ ਵੀ ਵਾਰ ਕੇ ਅਸੀਂ ਕਿਉਂ ਹਾਂ ਖੱਜਲ ਖੁਆਰ? ਤੂੰ ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ ਵਿਚਾਰਸ਼ ਜਦੋਂ ਕਾਲੀ ਬੋਲੀ ਰਾਤ ਸੀ ਤੇ ਡਰਿਆ ਹਿੰਦੁਸਤਾਨ ਜਦੋਂ ਜ਼ੁਲਮ ਸਿਤਮ ਦਾ […]
ਨਹੀਂ ਭੁੱਲਦੇ ਕਰਫਿਊ ਦੇ ਉਹ ਦਿਨ

ਜਦ ਮੈਂ ਜਵਾਨ ਹੋਈ ਤਾਂ ਮੇਰੀ ਦਾਦੀ ਬੁੱਢੀ ਹੋ ਚੁੱਕੀ ਸੀ। ਆਪਣੇ ਰੁਝੇਵਿਆਂ, ਚੜ੍ਹਦੀ ਉਮਰ ਦੇ ਨਸ਼ੇ, ਕਾਲਜ ਦੇ ਰੰਗੀਨ ਦਿਨਾਂ ਅਤੇ ਆਉਣ ਵਾਲੀ ਜ਼ਿੰਦਗੀ ਦੇ ਹੁਸੀਨ ਸੁਪਨਿਆਂ ਕਾਰਨ ਸਾਡਾ ਕਦੇ ਦਾਦੀ ਦੀ ਢਲਦੀ ਹੋਈ ਉਮਰ ਵੱਲ ਧਿਆਨ ਹੀ ਨਹੀਂ ਸੀ ਜਾਂਦਾ। ਲੱਗਦਾ ਹੀ ਨਹੀਂ ਸੀ ਕਿ ਕਦੇ ਦਾਦੀ ਵੀ ਸਾਡੇ ਵਾਂਗੂ ਜਵਾਨ ਸੀ […]
ਫਿਰ ਇਕੱਠੇ ਕੰਮ ਕਰਨਗੇ ਸ਼ਾਹਰੁਖ ਖਾਨ ਅਤੇ ਆਲੀਆ ਭੱਟ

ਸਾਲ 2016 ਵਿੱਚ ਰਿਲੀਜ਼ ਹੋਈ ਫਿਲਮ ‘ਡੀਅਰ ਜ਼ਿੰਦਗੀ’ ਦੇ ਬਾਅਦ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਇੱਕ ਵਾਰ ਫਿਰ ਇਕੱਠੇ ਕੰਮ ਕਰਨ ਵਾਲੇ ਹਨ। ਦੋਵਾਂ ਦੀ ਅਗਲੀ ਫਿਲਮ ਦਾ ਟਾਈਟਲ ‘ਡਾਰਲਿੰਗਸ’ ਹੋਵੇਗਾ। ਇਸ ਫਿਲਮ ਵਿੱਚ ਦੋਵੇਂ ਸਕਰੀਨ ਸਪੇਸ ਸ਼ੇਅਰ ਨਹੀਂ ਕਰਨਗੇ। ਆਲੀਆ ਇਸ ਫਿਲਮ ਵਿੱਚ ਲੀਡ ਰੋਲ ਵਿੱਚ ਹੈ, ਸ਼ਾਹਰੁਖ ਇਸ ਨਾਲ ਬਤੌਰ ਨਿਰਮਾਤਾ […]
ਅਗਲੀਆਂ ਦੋ ਫਿਲਮਾਂ ‘ਚ ਕ੍ਰਿਤੀ ਅਤੇ ਸਾਰਾ ਨਾਲ ਦਿਖੇਗਾ : ਟਾਈਗਰ ਸ਼ਰਾਫ

ਟਾਈਗਰ ਸ਼ਰਾਫ ਦੇ ਕੋਲ ਇਨ੍ਹੀਂ ਦਿਨੀਂ ‘ਹੀਰੋਪੰਤੀ 2’, ‘ਗਣਪਤ’, ‘ਬਾਗੀ 4’ ਅਤੇ ‘ਰੈਂਬੋ’ ਵਰਗੀਆਂ ਕਈ ਐਕਸ਼ਨ ਫਿਲਮਾਂ ਹਨ। ‘ਹੀਰੋਪੰਤੀ 2’ ਵਿੱਚ ਉਹ ਤਾਰਾ ਸੁਤਾਰੀਆ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ, ‘ਗਣਪਤ’ ਅਤੇ ‘ਬਾਗੀ 4’ ਦੀਆਂ ਹੀਰੋਇਨਾਂ ਦੇ ਨਾਂਅ ਵੀ ਸਾਹਮਣੇ ਆ ਗਏ ਹਨ। ਖਬਰਾਂ ਹਨ ਕਿ ਫਿਲਮ ‘ਗਣਪਤ’ ਵਿੱਚ ਕ੍ਰਿਤੀ ਸਨਨ ਅਤੇ ‘ਬਾਗੀ 4’ ਵਿੱਚ ਸਾਰਾ […]
ਬੱਸ ਸਕੂਨ ਚਾਹੁੰਦੀ ਹਾਂ : ਜ਼ਰੀਨ ਖਾਨ

ਜ਼ਰੀਨ ਖਾਨ ਨੇ ਪਿੱਛੇ ਜਿਹੇ ਆਪਣੀ ਨਿੱਜੀ ਜ਼ਿੰਦਗੀ ਦਾ ਖੁਲਾਸਾ ਕਰਦੇ ਹੋਏ ਆਪਣੇ ਦੋਸਤਾਂ ਦੇ ਬਾਰੇ ਵੱਡੀ ਗੱਲ ਕਹੀ ਹੈ ਕਿ ਫਿਲਮ ਇੰਡਸਟਰੀ ਵਿੱਚ ਉਸ ਦੇ ਬਹੁਤੇ ਦੋਸਤ ਨਹੀਂ ਅਤੇ ਉਹ ਬਹੁਤੀ ਦੋਸਤੀ ‘ਤੇ ਵਿਸ਼ਵਾਸ ਵੀ ਨਹੀਂ ਰੱਖਦੀ। ਉਹ ਬਾਲੀਵੁੱਡ ਦੀਆਂ ਬਹੁਤੀਆਂ ਪਾਰਟੀਆਂ ਵਿੱਚ ਵੀ ਨਹੀਂ ਜਾਂਦੀ। ਫਿਲਮ ਇੰਡਸਟਰੀ ਵਿੱਚ ਕੁਝ ਹੀ ਲੋਕਾਂ ਦੇ […]