ਫਿਰ ਇਕੱਠੇ ਕੰਮ ਕਰਨਗੇ ਸ਼ਾਹਰੁਖ ਖਾਨ ਅਤੇ ਆਲੀਆ ਭੱਟ

Share on facebook
Facebook
Share on whatsapp
WhatsApp
Share on twitter
Twitter
Share on google
Google+
Share on email
Email

 

 

ਸਾਲ 2016 ਵਿੱਚ ਰਿਲੀਜ਼ ਹੋਈ ਫਿਲਮ ‘ਡੀਅਰ ਜ਼ਿੰਦਗੀ’ ਦੇ ਬਾਅਦ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਇੱਕ ਵਾਰ ਫਿਰ ਇਕੱਠੇ ਕੰਮ ਕਰਨ ਵਾਲੇ ਹਨ। ਦੋਵਾਂ ਦੀ ਅਗਲੀ ਫਿਲਮ ਦਾ ਟਾਈਟਲ ‘ਡਾਰਲਿੰਗਸ’ ਹੋਵੇਗਾ। ਇਸ ਫਿਲਮ ਵਿੱਚ ਦੋਵੇਂ ਸਕਰੀਨ ਸਪੇਸ ਸ਼ੇਅਰ ਨਹੀਂ ਕਰਨਗੇ। ਆਲੀਆ ਇਸ ਫਿਲਮ ਵਿੱਚ ਲੀਡ ਰੋਲ ਵਿੱਚ ਹੈ, ਸ਼ਾਹਰੁਖ ਇਸ ਨਾਲ ਬਤੌਰ ਨਿਰਮਾਤਾ ਜੁੜੇ ਹਨ। ਫਿਲਮ ਦੇ ਜ਼ਰੀਏ ਮਾਂ-ਬੇਟੀ ਦੀ ਮਜ਼ੇਦਾਰ ਕਹਾਣੀ ਬਿਆਨ ਕੀਤੀ ਜਾਏਗੀ।
ਅਭਿਨੇਤਰੀ ਸ਼ੈਫਾਲੀ ਸ਼ਾਹ ਇਸ ਫਿਲਮ ਵਿੱਚ ਆਲੀਆ ਦੀ ਮਾਂ ਦੇ ਕਿਰਦਾਰ ਵਿੱਚ ਦਿਸੇਗੀ ਤੇ ਐਕਟਰ ਵਿਜੈ ਵਰਮਾ ਤੇ ਰੋਸ਼ਨ ਮੈਥਿਊ ਇਸ ਫਿਲਮ ਵਿੱਚ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਇਹ ਇੱਕ ਮਜ਼ੇਦਾਰ ਕਹਾਣੀ ਹੈ, ਜਿਸ ਵਿੱਚ ਮਾਂ-ਧੀ ਦੀ ਜ਼ਿੰਦਗੀ ਪਾਗਲਪਣ ਨਾਲ ਭਰਪੂਰ ਹਾਲਾਤਾਂ ‘ਚੋਂ ਗੁਜਰਦੀ ਹੈ। ਫਿਲਮ ਦੀ ਕਹਾਣੀ ਮੁੰਬਈ ਦੇ ਇੱਕ ਮੱਧਵਰਗੀ ਪਰਵਾਰ ਦੇ ਪਿਛੋਕੜ ‘ਤੇ ਲਿਖੀ ਗਈ ਹੈ ਤੇ ਇਸ ਵਿੱਚ ਦੋ ਔਰਤਾਂ ਦੀ ਜ਼ਿੰਦਗੀ ਨੂੰ ਦਿਖਾਇਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਅਸਾਧਾਰਨ ਹਾਲਾਤਾਂ ਵਿੱਚ ਸਾਹਸ ਦਿਖਾਉਂਦੇ ਹੋਏ ਅਤੇ ਪਿਆਰ ਕਰਦੇ ਹੋਏ ਵੀ ਦਿਖਾਇਆ ਗਿਆ ਹੈ। ਸੂਤਰਾਂ ਮੁਤਾਬਕ ਮੇਕਰਸ ਇਸੇ ਹਫਤੇ ਫਿਲਮ ਨੂੰ ਲੈ ਕੇ ਆਫੀਸ਼ੀਅਲ ਅਨਾਊਂਸਮੈਂਟ ਕਰਨ ਦੀ ਪਲਾਨਿੰਗ ਕਰ ਰਹੇ ਹਨ। ਇਸ ਦੀ ਸ਼ੂਟਿੰਗ 2021 ਦੇ ਪਹਿਲੇ ਤਿਮਾਹੀ ਵਿੱਚ ਸ਼ੁਰੂ ਕੀਤੀ ਜਾਏਗੀ। ਇੰਨਾ ਹੀ ਨਹੀਂ, ਮੇਕਰਸ ਦਾ ਪਲਾਨ ਤਾਂ ਇਸ ਫਿਲਮ ਨੂੰ ਇਸੇ ਸਾਲ ਰਿਲੀਜ਼ ਕਰਨ ਦਾ ਹੈ। ਫਿਲਹਾਲ ਇਸ ਦੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਟੀਮ ਮੁੰਬਈ ਵਿੱਚ ਬਹੁਤ ਜਲਦੀ ਸ਼ੂਟਿੰਗ ਕਰਨ ਦੀ ਤਿਆਰੀ ਵਿੱਚ ਹੈ।

ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ

  ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ

Read More »