ਉਰਵਸ਼ੀ ਰੌਤੇਲਾ 27 ਦੀ ਹੋਈ

Share on facebook
Facebook
Share on whatsapp
WhatsApp
Share on twitter
Twitter
Share on google
Google+
Share on email
Email

 

 

ਬਾਲੀਵੁੱਡ ਦੀ ਸਭ ਤੋਂ ਖ਼ਾਸ ਅਭਿਨੇਤਰੀਆਂ ‘ਚੋਂ ਇਕ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਅੱਜ ਜਨਮਦਿਨ ਹੈ। 25 ਫਰਵਰੀ ਨੂੰ ਅਦਾਕਾਰਾ ਆਪਣਾ 27ਵਾਂ ਜਨਮਦਿਨ ਮਨਾਇਆ। ‘ਸਨਮ ਰੇ’ ਅਦਾਕਾਰਾ ਨੇ ਆਪਣੇ ਦਿਨ ਦੀ ਸ਼ੁਰੂਆਤ ਬਿਹਤਰ ਤਰੀਕੇ ਨਾਲ ਕੀਤੀ। ਜਨਮਦਿਨ ਦੇ ਮੌਕੇ ਅਦਾਕਾਰਾ ਨੇ ਇਕ ਬਜ਼ੁਰਗ ਮਹਿਲਾ ਨੂੰ ਕੁਝ ਸਾਮਾਨ ਦਿੱਤਾ। ਇਸ ਮੌਕੇ ਅਦਾਕਾਰਾ ਕਾਫ਼ੀ ਖ਼ੁਸ਼ ਦਿਖਾਈ ਦੇ ਰਹੀ ਹੈ। ਉਰਵਸ਼ੀ ਨੇ ਬਜ਼ੁਰਗ ਮਹਿਲਾ ਨੂੰ ਗਲੇ ਲਗਾਉਂਦੇ ਹੋਏ ਤਸਵੀਰ ਵੀ ਖਿੱਚਵਾਈ ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ। ਸ਼ੰਸਕ ਉਰਵਸ਼ੀ ਨੂੰ ਕੁਮੈਂਟ ਰਾਹੀਂ ਉਸ ਦੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਫ਼ਿਲਮਾਂ ‘ਚ ਕੰਮ ਦੀ ਗੱਲ ਕਰੀਏ ਤਾਂ ਉਰਵਸ਼ੀ ਨੇ ‘ਸਿੰਘ ਸਾਬ ਦਿ ਗ੍ਰੇਟ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰਾ ‘ਸਨਮ ਰੇ’, ‘ਕਾਬਿਲ’, ‘ਪਾਗਲਪੰਤੀ ਅਤੇ ‘ਵਰਜਿਨ ਭਾਨੁਪ੍ਰਿਯਾ’ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆਈ। ਇਸ ਤੋਂ ਇਲਾਵਾ ਉਹ ਜਲਦ ਹੀ ਵੈੱਬ ਸੀਰੀਜ਼ ‘ਇੰਸਪੈਕਟਰ ਅਵੀਨਾਸ਼’ ‘ਚ ਅਦਾਕਾਰ ਰਣਦੀਪ ਹੁੱਡਾ ਨਾਲ ਨਜ਼ਰ ਆਵੇਗੀ।

ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ

  ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ

Read More »