ਸਮੱਗਰੀ
ਵੇਜ ਸਟਾਕ-400 ਮਿ.ਲੀ.,
ਆਲੂ- 4,
ਪਾਣੀ- 1 ਕਪ,
ਬਰੋਕਲੀ- 2 ਕਪ,
ਲੂਣ- ਸਵਾਦ ਅਨੁਸਾਰ,
ਕਾਲੀ ਮਿਰਚ ਪਾਊਡਰ- ਜ਼ਰੂਰਤ ਅਨੁਸਾਰ,
ਨੀਏ ਦੀਆਂ ਪੱਤੀਆਂ- ਗਾਰਨਿਸ਼ ਲਈ,
ਕਰੂਟਾਂਸ- ਗਾਰਨਿਸ਼ ਲਈ
ਸਰਦੀਆਂ ਵਿੱਚ ਗਰਮਾ-ਗਰਮ ਸੂਪ ਪੀਣ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਹੈ। ਜੇਕਰ ਤੁਸੀਂ ਵੀ ਸੂਪ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਵੀ ਹੈਲਦੀ ਅਤੇ ਟੇਸਟੀ Potato-Broccoli Soup ਟਰਾਈ ਕਰ ਸਕਦੇ ਹੋ। ਤੁਹਾਨੂੰ ਦੱਸਦੇ ਹਾਂ Potato-Broccoli Soup ਦੀ ਆਸਾਨ ਵਿਧੀ।
ਵਿਧੀ : ਸੂਪ ਬਣਾਉਣ ਲਈ ਸਭ ਤੋਂ ਪਹਿਲਾਂ ਆਲੂ ਛਿੱਲ ਕੇ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਵੋ। ਇਸੇ ਤਰ੍ਹਾਂ ਬਰੋਕਲੀ ਨੂੰ ਵੀ ਧੋਕੇ ਕੱਟ ਲਵੋ।ਪੈਨ ਵਿੱਚ ਪਾਣੀ ਉਬਾਲੋ ਅਤੇ ਫਿਰ ਉਸ ਵਿੱਚ ਵੇਜ ਸਟਾਕ ਪਾਕੇ ਘੱਟ ਸੇਕ ਉੱਤੇ ਪੱਕਣ ਲਈ ਛੱਡ ਦਿਓ।
ਜਦੋਂ ਆਲੂ ਨਰਮ ਹੋ ਜਾਵੇ ਤਾਂ ਇਸ ਵਿੱਚ ਬਰੋਕਲੀ ਪਾਕੇ 15 ਮਿੰਟ ਤੱਕ ਘੱਟ ਸੇਕ ਉੱਤੇ ਪਕਾਓ।
ਜਦੋਂ ਸਬਜੀਆਂ ਪਕ ਜਾਣ ਤਾਂ ਗੈਸ ਬੰਦ ਕਰ ਦਿਓ। ਹੁਣ ਸੂਪ ਨੂੰ ਠੰਡਾ ਹੋਣ ਤੋਂ ਬਾਅਦ ਬਲੈਂਡਰ ਵਿੱਚ ਪਾਕੇ ਸਮੂਦ ਬਲੈਂਡ ਕਰ ਲਵੋ।
ਫਿਰ ਇਸ ਵਿੱਚ ਕਾਲੀ ਮਿਰਚ ਪਾਊਡਰ ਅਤੇ ਲੂਣ ਪਾਕੇ 5-7 ਮਿੰਟ ਤੱਕ ਪਕਾ ਲਵੋ।
ਲਓ ਤੁਹਾਡਾ ਸੂਪ ਬਣਕੇ ਤਿਆਰ ਹੈ। ਹੁਣ ਇਸਨੂੰ ਧਨੀਆ, ਕਰੂਟਾਂਸ (Croutons) ਪੱਤੀਆਂ ਨਾਲ ਗਾਰਨਿਸ਼ ਕਰਕੇ ਗਰਮ-ਗਰਮ ਸਰਵ ਕਰੋ।