ਆਪਣੇ ਘਰ ‘ਚ ਬਣਾਉ ਕੱਦੂ ਦੀ ਬਰਫ਼ੀ

Share on facebook
Facebook
Share on whatsapp
WhatsApp
Share on twitter
Twitter
Share on google
Google+
Share on email
Email

 

ਕੱਦੂ ਦੀ ਬਰਫ਼ੀ ਬਣਾਉਣ ਲਈ ਸਮੱਗਰੀ:
1 ਕੱਪ ਕਦੂਕਸ ਕੀਤਾ ਹੋਇਆ ਕੱਦੂ,
125 ਗ੍ਰਾਮ ਖੋਆ,
1 ਚਮਚ ਘੀ,
1/4 ਕੱਪ ਸ਼ੂਗਰ,
1/2 ਲੀਟਰ ਫੁਲ ਕਰੀਮ ਦੁੱਧ,
1 ਚਮਚ ਪਿਸੀ ਹੋਈ ਇਲਾਚੀ,
1 ਚਮਚ ਲੂਣ।

ਜੇਕਰ ਤੁਹਾਨੂੰ ਅਤੇ ਤੁਹਾਡੇ ਪ੍ਰਵਾਰ ਦੇ ਮੈਂਬਰਾਂ ਨੂੰ ਕੱਦੂ ਦੀ ਸਬਜ਼ੀ ਖਾਣਾ ਪਸੰਦ ਨਹੀਂ ਤਾਂ ਤੁਸੀ ਇਸ ਵਾਰ ਕੱਦੂ ਦੀ ਬਰਫ਼ੀ ਘਰ ਬਣਾ ਸਕਦੇ ਹੋ। ਇਹ ਨਾ ਸਿਰਫ਼ ਸਵਾਦਿਸ਼ਟ ਹੁੰਦੀ ਹੈ ਸਗੋਂ ਕੱਦੂ ਅਤੇ ਦੁੱਧ ਦੇ ਗੁਣਾਂ ਨਾਲ ਭਰਪੂਰ ਵੀ ਹੁੰਦੀ ਹੈ।
ਇਸ ਨੂੰ ਘਰ ਵਿਚ ਬਣਾਉਣਾ ਬਹੁਤ ਹੀ ਆਸਾਨ ਹੈ। ਕੱਦੂ ਦੀ ਸਬਜ਼ੀ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਹੁੰਦਾ ਹਾਲਾਂਕਿ ਕੱਦੂ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ। ਇਹ ਗਰਮੀ ਦੇ ਦਿਨਾਂ ਵਿਚ ਸਰੀਰ ਨੂੰ ਠੰਢਾ ਰਖਦੀ ਹੈ ਅਤੇ ਢਿੱਡ ਸਬੰਧੀ ਬੀਮਾਰੀਆਂ ਨੂੰ ਦੂਰ ਰਖਦੀ ਹੈ।
ਕੱਦੂ ਦੀ ਬਰਫ਼ੀ ਬਣਾਉਣ ਦੀ ਵਿਧੀ: ਇਕ ਬਰਤਨ ਵਿਚ ਦੁੱਧ ਨੂੰ ਉਬਾਲ ਲਉ। ਉਬਲਦੇ ਦੁੱਧ ਵਿਚ ਕੱਦੂ ਪਾ ਦਿਉ। ਇਸ ਨੂੰ 10-15 ਮਿੰਟ ਤਕ ਛੱਡ ਦਿਉ। ਇਸ ਮਿਕਸਚਰ ਵਿਚ ਚੀਨੀ ਪਾ ਦਿਉ ਅਤੇ ਹੌਲੀ-ਹੌਲੀ ਹਿਲਾਉਂਦੇ ਰਹੋ। ਜਦੋਂ ਤਕ ਕੱਦੂ ਦੁੱਧ ਵਿਚ ਜਜ਼ਬ ਹੋ ਜਾਵੇ ਅਤੇ ਇਹ ਮਿਕਸਚਰ ਗਾੜ੍ਹਾ ਨਾ ਹੋ ਜਾਵੇ, ਇਸ ਨੂੰ ਪਕਾਉਂਦੇ ਰਹੋ। ਇਸ ਵਿਚ ਖੋਆ, ਘੀ ਅਤੇ ਪਿਸੀ ਹੋਈ ਇਲਾਚੀ ਪਾ ਦਿਉ। ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਹੁਣ ਇਕ ਵੱਡੀ ਪਲੇਟ ਲਵੋ। ਉਸ ਵਿਚ ਥੋੜ੍ਹਾ ਜਿਹਾ ਘੀ ਲਗਾ ਦਿਉ। ਜਦੋਂ ਮਿਕਸਚਰ ਨਾਲ ਪੂਰਾ ਦੁੱਧ ਸੁੱਕ ਜਾਵੇ ਤਾਂ ਉਸ ਨੂੰ ਪਲੇਟ ਵਿਚ ਕੱਢ ਲਵੋ। ਉਸ ਨੂੰ ਚੰਗੀ ਤਰ੍ਹਾਂ ਫੈਲਾ ਲਉ ਅਤੇ ਪਿਸਤੇ ਨਾਲ ਸਜਾਵਟ ਕਰੋ। ਇਸ ਨੂੰ ਠੰਢਾ ਹੋਣ ਦਿਉ। ਜਦੋਂ ਇਹ ਰੂਮ ਟੈਂਪ੍ਰੇਚਰ ‘ਤੇ ਥੋੜ੍ਹਾ ਠੰਢਾ ਹੋ ਜਾਵੇ ਤਾਂ ਇਸ ਨੂੰ ਫ਼ਰਿਜ ਵਿਚ ਰੱਖ ਕੇ ਜਮਣ ਦਿਉ। ਕੱਦੂ ਦੀ ਬਰਫ਼ੀ ਤਿਆਰ ਹੈ।

ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ

  ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ

Read More »