ਸ਼ਿਲੌਂਗ ਦੀ ਕੁਦਰਤੀ ਸੁੰਦਰਤਾ ਕਦੇ ਨਹੀਂ ਭੁੱਲਾਂਗਾ : ਆਯੁਸ਼ਮਾਨ ਖੁਰਾਣਾ

Share on facebook
Facebook
Share on whatsapp
WhatsApp
Share on twitter
Twitter
Share on google
Google+
Share on email
Email

 

ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਆਸਾਮ ਦੇ ਕਾਜ਼ੀਰੰਗਾ ਮਗਰੋਂ ਫਿਲਮ ‘ਅਨੇਕ’ ਦੀ ਸ਼ੂਟਿੰਗ ਦੇ ਸੰਬੰਧ ਵਿੱਚ ਮੇਘਾਲਿਆ ਦੇ ਸ਼ਿਲੌਂਗ ਵਿੱਚ ਹੈ। ਇਸ ਦੌਰਾਨ ਉਸ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਇੱਕ ਅਭਿਨੇਤਾ ਹੋਣ ਦੇ ਨਾਤੇ ਉਸ ਨੇ ਕਈ ਥਾਵਾਂ ਘੁੰਮੀਆਂ ਤੇ ਨਵੀਆਂ ਯਾਦਾਂ ਇਕੱਠੀਆਂ ਕੀਤੀਆਂ।
ਆਯੁਸ਼ਮਾਨ ਨੇ ਕਿਹਾ, ”ਮੈਨੂੰ ਫਿਲਮ ‘ਅਨੇਕ’ ਨੇ ਭਾਰਤ ਨੂੰ ਤੁਰ-ਫਿਰ ਕੇ ਦੇਖਣ ਦਾ ਮੌਕਾ ਦਿੱਤਾ। ਆਸਾਮ ਤੋਂ ਬਾਅਦ ਮੈਂ ਸ਼ਿਲੌਂਗ ਵਿੱਚ ਹਾਂ। ਮੈਂ ਇਤਫਾਕ ਨਾਲ ਇੱਥੇ ਮੈਂ ਪਹਿਲਾਂ ਕਦੇ ਨਹੀਂ ਆਇਆ। ਇਹ ਉਸ ਤਰ੍ਹਾਂ ਹੋਇਆ, ਜਿਸ ਤਰ੍ਹਾਂ ਮੈਂ ਚਾਹੁੰਦਾ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇੱਕ ਫਿਲਮ ਦੀ ਸ਼ੂਟਿੰਗ ਇੱਕ ਸ਼ਾਨਦਾਰ ਥਾਂ ‘ਤੇ ਕਰ ਰਿਹਾ ਹਾਂ।” ਉਸ ਨੇ ਕਿਹਾ ਕਿ ਸ਼ਿਲੌਂਗ ਦੀ ਸੁੰਦਰਤਾ ਦਾ ਕਿਸੇ ਨਾਲ ਮੇਲ ਨਹੀਂ ਤੇ ਅਸਲ ਵਿੱਚ ਇਹ ਸਾਡੇ ਮੁਲਕ ਦਾ ਛੁਪਿਆ ਹੋਇਆ ਰਤਨ ਹੈ। ਸਭ ਨੂੰ ਇੱਥੇ ਆ ਕੇ ਇਸ ਦਾ ਖੂਬਸੂਰਤ ਨਜ਼ਾਰਾ ਦੇਖਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਉਹ ਕਿਸਮਤ ਵਾਲਾ ਹੈ ਕਿ ਫਿਲਮ ‘ਅਨੇਕ’ ਉਸ ਨੂੰ ਇਸ ਜਗ੍ਹਾ ‘ਤੇ ਲੈ ਕੇ ਆਈ, ਜਿਸ ਨੂੰ ਉਹ ਕਦੇ ਨਹੀਂ ਭੁੱਲੇਗਾ।

ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ

  ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ

Read More »