ਮਾਂ ਦੀ ਤਰ੍ਹਾਂ ਕੰਮ ਕਰਨਾ ਮੁਸ਼ਕਿਲ ਜਾਹਨਵੀ ਕਪੂਰ

Share on facebook
Facebook
Share on whatsapp
WhatsApp
Share on twitter
Twitter
Share on google
Google+
Share on email
Email

ਲੋਕ ਚਲੇ ਜਾਂਦੇ ਹਨ, ਪਰ ਆਪਣੀਆਂ ਦੀਆਂ ਯਾਦਾਂ ਵਿੱਚ ਹਮੇਸ਼ਾ ਰਹਿੰਦੇ ਹਨ। 24 ਫਰਵਰੀ ਸ੍ਰੀਦੇਵੀ ਦੀ ਤੀਜੀ ਬਰਸੀ ਸੀ। ਸਾਲ 2018 ਵਿੱਚ ਦੁਬਈ ਵਿੱਚ ਬਾਥ-ਟੱਬ ਵਿੱਚ ਡੁੱਬਣ ਕਾਰਨ ਸ੍ਰੀਦੇਵੀ ਦੀ ਮੌਤ ਹੋ ਗਈ ਸੀ। ਫਿਲਮ ਇੰਡਸਟਰੀ ਵਿੱਚ ਉਨ੍ਹਾਂ ਦੇ ਫੈਨਸ ਲਈ ਇਹ ਇੱਕ ਬਹੁਤ ਵੱਡਾ ਝਟਕਾ ਸੀ। ਜਦ ਸ੍ਰੀਦੇਵੀ ਦਾ ਦਿਹਾਂਤ ਹੋਇਆ, ਤਦ ਉਸ ਦੀ ਬੇਟੀ ਜਾਹਨਵੀ ਕਪੂਰ ਆਪਣੀ ਪਹਿਲੀ ਫਿਲਮ ‘ਧੜਕ’ ਦੀ ਸ਼ੂਟਿੰਗ ਕਰ ਰਹੀ ਸੀ। ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਸ੍ਰੀਦੇਵੀ ਦੁਨੀਆ ਨੂੰ ਅਲਵਿਦਾ ਕਹਿ ਗਈ। ਆਪਣੀ ਮਾਂ ਨੂੰ ਯਾਦ ਕਰਦਿਆਂ ਜਾਹਨਵੀ ਕਹਿੰਦੀ ਹੈ, ”ਉਹ ਦੁਨੀਆ ਲਈ ਭਾਵੇਂ ਵੱਡੀ ਕਲਾਕਾਰ ਹੋਵੇ, ਪਰ ਮੈਂ ਉਨ੍ਹਾਂ ਨੂੰ ਕਦੇ ਐਕਟਰ ਵਾਂਗ ਨਹੀਂ ਦੇਖਦੀ ਸੀ। ਉਹ ਮੇਰੀ ਮਾਂ ਸੀ। ਉਹ ਦੁਨੀਆ ਦੀ ਸਭ ਤੋਂ ਵਧੀਆ ਅਭਿਨੇਤਰੀ ਸੀ, ਪਰ ਮੈਂ ਉਨ੍ਹਾਂ ਨੂੰ ਇੱਕ ਬੈਸਟ ਪਤਨੀ ਅਤੇ ਬੈਸਟ ਮਾਂ ਵਜੋਂ ਜਾਣਦੀ ਹਾਂ। ਉਮੀਦ ਕਰਦੀ ਹਾਂ ਕਿ ਜੋ ਪਰਵਾਰਕ ਕਦਰਾਂ ਕੀਮਤਾਂ ਉਨ੍ਹਾਂ ਨੇ ਮੈਨੂੰ ਸਿਖਾਈਆਂ ਹਨ, ਮੈਂ ਉਨ੍ਹਾਂ ਨੂੰ ਆਪਣੇ ਨਾਲ ਸੰਭਾਲ ਕੇ ਰੱਖ ਸਕਾਂ। ਉਨ੍ਹਾਂ ਨੇ ਜਿਵੇਂ ਪੂਰੇ ਪਰਵਾਰ ਨੂੰ ਪਿਆਰ ਨਾਲ ਜੋੜ ਕੇ ਰੱਖਿਆ ਸੀ, ਜਿੰਨਾ ਪਿਆਰ ਸਭ ਨੂੰ ਦਿੱਤਾ ਸੀ, ਉਹ ਮੈਂ ਕਦੇ ਆਪਣੇ ਪਰਵਾਰ ਦੇ ਸਕਾਂ। ਉਨ੍ਹਾਂ ਦੀ ਤਰ੍ਹਾਂ ਪਰਵਾਰ ਨੂੰ ਜੋੜ ਕੇ ਰੱਖ ਸਕਾਂ।” ਆਪਣੀ ਮਾਂ ਦੀ ਕਿਸੇ ਫਿਲਮ ਦੇ ਰੀਮੇਕ ਵਿੱਚ ਕੰਮ ਕਰਨ ਦੇ ਸਵਾਲ ‘ਤੇ ਜਾਹਨਵੀ ਨੇ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਮੰਮੀ ਦੀ ਕਿਸੇ ਵੀ ਫਿਲਮ ਦਾ ਰੀਮੇਕ ਬਣ ਸਕਦਾ ਹੈ ਜਾਂ ਬਣਨਾ ਚਾਹੀਦਾ ਹੈ। ਮੇਰੇ ਖਿਆਲ ‘ਚ ਕੋਈ ਵੀ ਇਨਸਾਨ ਉਨ੍ਹਾਂ ਵਾਂਗ ਕੰਮ ਨਹੀਂ ਕਰ ਸਕੇਗਾ।” ਜਾਹਨਵੀ ਦੀ ਹਾਰਰ ਕਾਮੇਡੀ ਫਿਲਮ ‘ਰੂਹੀ’ 11 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ

  ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ

Read More »