ਮਸ਼ਰੂਮ ਨੂੰ ਬਣਾਉਣ ਲਈ ਸਮੱਗਰੀ
ਮਸ਼ਰੂਮ 200 ਗਰਾਮ,
ਪਿਆਜ 4,
ਟਮਾਟਰ 5,
ਅਦਰਕ 1 ਟੁਕੜਾ,
ਹਰੀ ਮਿਰਚ 2,
ਲੂਣ ਸਵਾਦਾਨੁਸਾਰ,
ਲਾਲ ਮਿਰਚ 1/2 ਚਮਚ,
ਗਰਮ ਮਸਾਲਾ 1/2 ਚਮਚ,
ਚੀਨੀ 1 ਚਮਚ,
ਕਰੀਮ 1 ਕਪ,
ਕਾਜੂ 1 ਕਪ,
ਘਿਉ 3 ਚਮਚ
ਵਿਧੀ : ਮਸ਼ਰੂਮ ਨੂੰ ਧੋ ਕੇ ਦੋ ਟੁਕੜਿਆਂ ਵਿਚ ਕੱਟ ਲਉ। ਪਿਆਜ ਅਤੇ ਟਮਾਟਰ ਨੂੰ ਵੀ ਛੋਟੇ – ਛੋਟੇ ਟੁਕੜਿਆਂ ਵਿਚ ਕੱਟ ਲਉ। ਕੜਾਹੀ ਵਿਚ ਦੋ ਚਮਚ ਘਿਓ ਗਰਮ ਕਰੋ ਅਤੇ ਪਿਆਜ ਨੂੰ ਸੋਨੇ-ਰੰਗਾ ਹੋਣ ਤੱਕ ਭੁੰਨੋ। ਇਸ ਤੋਂ ਬਾਅਦ ਕੜਾਹੀ ਵਿਚ ਟਮਾਟਰ, ਅਦਰਕ ਅਤੇ ਹਰੀ ਮਿਰਚ ਪਾਉ। ਜਦੋਂ ਟਮਾਟਰ ਮੁਲਾਇਮ ਹੋਣ ਲੱਗੇ ਤਾਂ ਗੈਸ ਬੰਦ ਕਰ ਦਿਓ ਅਤੇ ਮਿਸ਼ਰਣ ਦੇ ਠੰਡੇ ਹੋਣ ਉੱਤੇ ਉਸ ਦਾ ਪੇਸਟ ਬਣਾ ਲਉ। ਹੁਣ ਉਸੇ ਕੜਾਹੀ ਵਿਚ ਬਚਿਆ ਹੋਇਆ ਘਿਓ ਪਾਉ ਅਤੇ ਗਰਮ ਕਰੋ। ਤਿਆਰ ਪੇਸਟ ਨੂੰ ਘਿਉ ਵਿਚ ਪਾਉ। ਹੁਣ ਕੜਾਹੀ ਵਿਚ ਲਾਲ ਮਿਰਚ ਪਾਊਡਰ, ਸਾਰੇ ਮਸਾਲੇ, ਚੀਨੀ ਅਤੇ ਕਾਜੂ ਦਾ ਪੇਸਟ ਪਾਉ। ਚਾਰ ਤੋਂ ਪੰਜ ਮਿੰਟ ਤੱਕ ਘੱਟ ਅੱਗ ਉੱਤੇ ਭੁੰਨੋ। ਗਰੇਵੀ ਲਈ ਅੱਧਾ ਕਪ ਪਾਣੀ ਪਾਉ। ਜਦੋਂ ਗਰੇਵੀ ਉੱਬਲ਼ਣੇ ਲੱਗੇ ਤਾਂ ਕੜਾਹੀ ਵਿਚ ਮਸ਼ਰੂਮ ਪਾ ਕੇ ਘੱਟ ਅੱਗ ਉੱਤੇ ਪੰਜ ਤੋਂ ਸੱਤ ਮਿੰਟ ਤੱਕ ਪਕਾਉ। ਸਭ ਤੋਂ ਅੰਤ ਵਿਚ ਲੂਣ ਅਤੇ ਕਰੀਮ ਪਾ ਕੇ ਮਿਲਾਉ। ਲਗਾਤਾਰ ਚਲਾਉਂਦੇ ਹੋਏ ਪੰਜ ਮਿੰਟ ਤੱਕ ਪਕਾਉ ਅਤੇ ਗੈਸ ਬੰਦ ਕਰ ਦਿਉ। ਬਾਰੀਕ ਕਟਿਆ ਹੋਇਆ ਹਰਾ ਧਨੀਆਂ ਪਾ ਕੇ ਢਕ ਦਿਉ। ਹੁਣ ਤੁਹਾਡਾ ਸ਼ਾਹੀ ਮਸ਼ਰੂਮ ਤਿਆਰ ਹੈ।