ਜ਼ਰੀਨ ਖਾਨ ਨੇ ਪਿੱਛੇ ਜਿਹੇ ਆਪਣੀ ਨਿੱਜੀ ਜ਼ਿੰਦਗੀ ਦਾ ਖੁਲਾਸਾ ਕਰਦੇ ਹੋਏ ਆਪਣੇ ਦੋਸਤਾਂ ਦੇ ਬਾਰੇ ਵੱਡੀ ਗੱਲ ਕਹੀ ਹੈ ਕਿ ਫਿਲਮ ਇੰਡਸਟਰੀ ਵਿੱਚ ਉਸ ਦੇ ਬਹੁਤੇ ਦੋਸਤ ਨਹੀਂ ਅਤੇ ਉਹ ਬਹੁਤੀ ਦੋਸਤੀ ‘ਤੇ ਵਿਸ਼ਵਾਸ ਵੀ ਨਹੀਂ ਰੱਖਦੀ। ਉਹ ਬਾਲੀਵੁੱਡ ਦੀਆਂ ਬਹੁਤੀਆਂ ਪਾਰਟੀਆਂ ਵਿੱਚ ਵੀ ਨਹੀਂ ਜਾਂਦੀ। ਫਿਲਮ ਇੰਡਸਟਰੀ ਵਿੱਚ ਕੁਝ ਹੀ ਲੋਕਾਂ ਦੇ ਸੰਪਰਕ ਵਿੱਚ ਰਹਿਣਾ ਜ਼ਰੀਨ ਨੂੰ ਪਸੰਦ ਹੈ। ਇੰਨਾ ਹੀ ਨਹੀਂ, ਉਸ ਨੇ ਇਹ ਵੀ ਕਿਹਾ ਕਿ ਕੁਝ ਕਲਾਕਾਰਾਂ ਤੋਂ ਇਲਾਵਾ ਤਕਨੀਸ਼ੀਅਨਾਂ ਵੀ ਉਸ ਦੇ ਨੇੜੇ ਰਹੇ ਹਨ, ਜਿਨ੍ਹਾਂ ਨਾਲ ਉਹ ਪਾਰਟੀ ਕਰਦੀ ਹੈ। ਜ਼ਰੀਨ ਨੇ ਕਿਹਾ ਹੈ ਕਿ ਉਸ ਨੇ ਲੋਕਾਂ ਨੂੰ ਫਿਲਮ ਇੰਡਸਟਰੀ ਵਿੱਚ ਦੋਸਤੀ ਦਾ ਦਿਖਾਵਾ ਕਰਦੇ ਹੋਏ ਦੇਖਿਆ ਹੈ, ਪਰ ਇਹ ਨਹੀਂ ਜਾਣਦੀ ਕਿ ਕਿੰਨੇ ਸੱਚੇ ਦੋਸਤ ਹਨ। ਉਸ ਦੇ ਅਨੁਸਾਰ ‘ਅਭਿਨੈ ਦੀ ਦੁਨੀਆ ਵਿੱਚ ਬਹੁਤ ਮੁਕਾਬਲਾ ਹੈ, ਭਾਵੇਂ ਕੋਈ ਵੀ ਕਹਿੰਦਾ ਹੋਵੇ ਕਿ ਉਹ ਤੁਹਾਡਾ ਦੋਸਤ ਹੈ, ਪਰ ਸਾਰੇ ਟੌਪ ਉਤੇ ਜਾਣਾ ਚਾਹੁੰਦੇ ਹਨ। ਜ਼ੀਨ ਮੰਨਦੀ ਹੈ ਕਿ ਉਹ ਫਿਲਮ ਇੰਡਸਟਰੀ ਦੇ ਕਿਸੇ ਜ਼ੋਨ ਵਿੱਚ ਨਹੀਂ ਅਤੇ ਨੰਬਰ ਇੱਕ ਅਭਿਨੇਤਰੀ ਕਹਾਉਣ ਦੀ ਦੌੜ ਵਿੱਚ ਨਹੀਂ ਹੈ।”