ਸਾਨੂੰ ਪਰਖ ਨਾ
ਤੈਅ ਕੀਤਾ ਹੋਇਆ ਹੈ ਸਫ਼ਰ
ਮਾਲਾ ਤੋਂ ਤਲਵਾਰ ਤੱਕ ਦਾ
ਲਹੌਰ ਤੋਂ ਦਿੱਲੀ ਦਿੱਲੀ ਤੋਂ ਲਹੌਰ
ਸਾਡੀਆਂ ਗਰਦਨਾ ਸਿਰਫ ਕੱਟੀਆਂ ਹੀ ਨੇ
ਝੁੱਕੀਆਂ ਨਹੀਂ
ਸਾਡੀਆਂ ਠੋਕਰਾਂ ਨੇ ਤਖਤਾਂ ਤਾਜਾਂ ਨੂੰ
ਸਾਡੀ ਬਾਦਸ਼ਾਹਤ ਤਾਂ ਲੋਕਾਂ ਦੇ ਦਿਲਾਂ ਤੇ
ਜੋ ਸਿਕੰਦਰ ਨਾ ਜਿੱਤ ਸਕਿਆ
ਓਹ ਅਸੀਂ ਜਿੱਤਿਆ ਹੈ
ਸੀਰੀਆ ਚ ਵਰਦੀਆਂ ਤੋਪਾਂ ਚ ਜਾਕੇ
ਸਾਡੀ ਲੜਾਈ ਕਿਸੇ ਵਿਸ਼ੇਸ ਧਰਮ
ਜਾਂ ਵਿਅਕਤੀ ਵਿਸੇਸ਼ ਨਾਲ ਨੀ
ਅਸੀਂ ਤਾਂ ਹਿੱਕ ਡਾਹ ਦੇਂਦੇ ਹਾਂ
ਬੇਇਨਸਾਫ਼ੀ ਅੱਗੇ
ਦੁਨੀਆਂ ਦੇ ਕਿਸੇ ਵੀ ਖਿੱਤੇ ਚ ਹੋਵੇ
ਯਾਦ ਰੱਖ ਹਾਰ ਸਾਡੀ ਹੋਣੀ ਨਹੀਂ
ਜਿੱਤੇ ਹਾਂ ਅਸੀਂ ਹਰ ਜੰਗ
ਹੁਣ ਵੀ ਜਿੱਤਕੇ ਹੀ ਜਾਵਾਂਗੇ
ਤੋੜ੍ਹਕੇ ਜਾਵਾਂਗੇ ਤੇਰਾ ਅਹੰਕਾਰ
ਜਗਦੇ ਦੀਵੇ
ਲੇਖਕ : ਹਰਮੇਸ਼ ਸਿੰਘ ਸਾਹਾਬਣਾ, 8195982006