ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਦਾ ਅਹੁੱਦਾ ਲੈਫਟੀਨੈਂਟ ਜਨਰਲ ਫਰਾਂਸਿਜ਼ ਐਲਨ ਸੰਭਾਲਿਆ

Share on facebook
Facebook
Share on whatsapp
WhatsApp
Share on twitter
Twitter
Share on google
Google+
Share on email
Email

 

ਸਰੀ : ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਲਈ ਲੈਫਟੀਨੈਂਟ ਜਨਰਲ ਫਰਾਂਸਿਂਜ਼ ਐਲਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਐਲਨ ਪਹਿਲੀ ਅਜਿਹੀ ਕੈਨੇਡੀਅਨ ਮਹਿਲਾਂ ਵੀ ਬਣ ਗਈ ਹੈ ਜਿਸ ਨੇ ਇਹ ਅਹੁੱਦਾ ਹਾਸਲ ਕੀਤਾ ਹੈ। ਸਾਬਕਾ ਚੀਫ ਆਫ ਡਿਫੈਂਸ ਸਟਾਫ ਜਨਰਲ ਜੌਨਾਥਨ ਵਾਂਸ ਤੇ ਉਨ੍ਹਾਂ ਤੋਂ ਬਾਅਦ ਨਿਯੁਕਤ ਕੀਤੇ ਗਏ ਐਡਮਿਰਲ ਆਰਟ ਮੈਕਡੌਨਲਡ, ਜੋ ਕਿ ਇਸ ਅਹੁਦੇ ਉੱਤੇ ਕਾਇਮ ਰਹਿਣ ਤੋਂ ਛੇ ਹਫਤੇ ਬਾਅਦ ਹੀ ਅਹੁਦੇ ਤੋਂ ਪਾਸੇ ਹੋ ਗਏ, ਉੱਤੇ ਮਾੜੇ ਵਿਵਹਾਰ ਦੇ ਦੋਸ਼ ਲੱਗੇ ਸਨ। ਐਲਨ ਨੇ ਪਿੱਛੇ ਜਿਹੇ ਬਰੱਸਲਜ਼ ਵਿੱਚ ਨਾਟੋ ਹੈੱਡਕੁਆਰਟਰ ਵਿੱਚ ਕੈਨੇਡਾ ਦੀ ਮਿਲਟਰੀ ਰਿਪ੍ਰਜ਼ੈਟੇਟਿਵ ਵਜੋਂ ਵੀ ਸੇਵਾ ਨਿਭਾਈ ਸੀ। ਉਹ ਦੂਜੀ ਅਜਿਹੀ ਮਹਿਲਾ ਹੈ ਜਿਨ੍ਹਾਂ ਨੂੰ ਆਰਮਡ ਫੋਰਸਿਜ਼ ਵਿੱਚ ਲੈਫਟੀਨੈਂਟ ਜਨਰਲ ਦਾ ਰੈਂਕ ਮਿਲਿਆ। ਮੈਕਡੌਨਲਡ ਦੇ ਇਸ ਅਹੁਦੇ ਉੱਤੇ ਚੁਣੇ ਜਾਣ ਤੋਂ ਪਹਿਲਾਂ ਵੀ ਐਲਨ ਨੂੰ ਕੈਨੇਡਾ ਦੀ ਪਹਿਲੀ ਮਹਿਲਾ ਡਿਫੈਂਸ ਚੀਫ ਨਿਯੁਕਤ ਕਰਨ ਦਾ ਮੌਕਾ ਮਿਲਿਆ ਸੀ। ਐਲਨ ਲੈਫਟੀਨੈਂਟ ਜਨਰਲ ਮਾਈਕ ਰੌਲੀਊ ਤੋਂ ਵਾਈਸ ਚੀਫ ਦਾ ਅਹੁਦਾ ਸਾਂਭੇਗੀ।

ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ

  ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ

Read More »