ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ ਯੋਜਨਾਵਾਂ ਨੂੰ ਜੂਨ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਸਮਾਂ ਕਿਰਤੀਆਂ ਜਾਂ ਕਾਰੋਬਾਰੀਆਂ ਤੋਂ ਮਿਲ ਰਹੀ ਆਰਥਿਕ ਸਹਾਇਤਾ ਵਾਪਸ ਲੈਣ ਦਾ ਨਹੀਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਐਮਰਜੰਸੀ ਵੇਜ ਸਬਸਿਡੀ ਅਤੇ ਕੈਨੇਡਾ ਐਮਰਜੰਸੀ ਰੈਂਟ ਸਬਸਿਡੀ ਨੂੰ ਮੌਜੂਦਾ ਆਧਾਰ ਮੁਤਾਬਕ ਜੂਨ ਤੱਕ ਜਾਰੀ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਕੈਨੇਡੀਅਨ ਲੋਕ ਸੰਕਟ ਦੇ ਆਖਰੀ ਦੌਰ ਵਿਚੋਂ ਲੰਘ ਰਹੇ ਹਨ।
ਕੈਨੇਡਾ ਐਮਰਜੰਸੀ ਵੇਜ ਸਬਸਿਡੀ ਅਧੀਨ ਇਕ ਕਾਰੋਬਾਰੀ ਅਦਾਰੇ ਵਿਚ ਕੰਮ ਕਰਦੇ ਕਿਰਤੀਆਂ ਦੀ ਕੁਲ ਤਨਖਾਹ ਦਾ 75 ਫ਼ੀਸਦੀ ਰਕਮ ਸਬੰਧਤ ਅਦਾਰੇ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਤਾਂਕਿ ਕਾਮੇ ਬੇਰੁਜ਼ਗਾਰ ਨਾ ਹੋਣ ਜਦਕਿ ਕੈਨੇਡਾ ਐਮਰਜੰਸੀ ਰੈਂਟ ਸਬਸਿਡੀ ਅਧੀਨ ਕਿਸੇ ਕਾਰੋਬਾਰੀ ਜਗ੍ਹਾ ਦੇ ਕਿਰਾਏ ਵਜੋਂ ਅਦਾ ਕੀਤੀ ਜਾ ਰਹੀ ਰਕਮ ਦਾ 65 ਫ਼ੀਸਦੀ ਦੇ ਬਰਾਬਰ ਰਕਮ ਮੁਹੱਈਆ ਕਰਵਾਈ ਜਾ ਰਹੀ ਹੈ।

Leave a Reply

Your email address will not be published.