ਕੇਸਰੀ ਨਿਸ਼ਾਨ

Share on facebook
Facebook
Share on whatsapp
WhatsApp
Share on twitter
Twitter
Share on google
Google+
Share on email
Email

 

ਜੈਕਾਰੇ ਲਾ ਅਨੰਦਪੁਰੋਂ ਤੁਰ ਪਏ ਫੇਰ ਨੇਂ,
ਖ਼ਾਲਸੇ ਦੀ ਅਗਵਾਈ ਗੁਰੂ ਗੋਬਿੰਦ ਦੇ ਸ਼ੇਰ ਨੇਂ;

ਕੇਸਰੀ ਨਿਸ਼ਾਨ ਹੱਥੀਂ,ਹੌਂਸਲੇ ਬੁਲੰਦ ਨੇਂ,
ਗੁੜਤੀ ਹੈ ਦਿੱਤੀ ਸਾਨੂੰ ਗੜ੍ਹੀ-ਸਰਹੰਦ ਨੇਂ;

ਜਿੱਤੇ ਅੱਜ ਜੇ ਨਹੀਂ ਨਾਂ ਹਾਰੇ ਕੱਲ੍ਹ ਰਹਿਣਗੇ,
ਖ਼ਾਲਸੇ ਦੇ ਝੂਲਦੇ ਨਿਸ਼ਾਨ ਦਿੱਲ੍ਹੀਏ,

ਦੁਨੀਆਂ ‘ਤੇ ਸਦਾ ਹੀ ਅਟੱਲ ਰਹਿਣਗੇ;
ਬੈਰੀਕੇਡ ਲਾਕੇ ਵੈਰੀ ਰਾਹਾਂ ਵਿੱਚ ਖੜੇ ਨੇਂ,

ਕਿੰਨ੍ਹੇ ‘ਦੀਪ ਸਿੰਘਾਂ’ ਸ਼ੀਸ਼ ਤਲ਼ੀ ਉੱਤੇ ਧਰੇ ਨੇਂ;
ਤੇਰੇ ਚੇਤਿਆਂ ‘ਚ ਖਾਲੀ ਜੋ ਬੇਦਾਵੇ ਸਾਡੇ ਸਿੰਘਾਂ ਦੇ,

ਪਰ! ਸ਼ਾਇਦ ਸਾਡੇ ਜ਼ਫ਼ਰਨਾਮੇ ਨਾਂ ਤੂੰ ਪੜ੍ਹੇ ਨੇੰ;
ਭਟਕ ਗਏ ਸੀ,ਉਹ ਬੇਦਾਵੇ ਜੋ ਸੀ ਲਿਖ ਗਏ,
ਪਰ! ਉਹ ਖਿਦਰਾਣੇ ਵਿੱਚ ਸਾਡੇ ਵੱਲ੍ਹ ਰਹਿਣਗੇਸ਼;

ਨਗਾੜਿਆਂ ਦੀ ਗੂੰਜੀ ਦੇਖ ਉੱਚੀ ਇਹ ਆਵਾਜ਼ ਏ,
ਕੱਲ੍ਹਾ-ਕੱਲ੍ਹਾ ਸਿੰਘ ਇੱਥੇ ਸਵਾ ਲੱਖ ਸਾਜ਼ ਹੈ;

ਚੁੱਪ ਸਾਡੀ ਗਹਿਰੀ ਜਿਵੇਂ ਸਮੁੰਦਰ ਕੋਈ ਸ਼ਾਂਤ ਏ,
ਇਹੀ ਤਾਂ ਤੂਫ਼ਾਨਾਂ ਦੇ ਆਉਣ ਦਾ ਆਗਾਜ਼ ਹੈ;

ਪਹੁੰਚ ਜਾਣਾ ਤੇਰੇ ਦਰ,ਭਾਵੇਂ ਲੜ,ਭਾਵੇਂ ਮਰ,
ਬਿਨਾਂ ਕਿਸੇ ਡਰ,ਭਾਵੇਂ ਸੀਨੇ ਸਾਡੇ ਸ਼ੱਲ ਹੋਣਗੇ;

ਖ਼ਾਲਸੇ ਦੇ ਝੂਲਦੇ ਜੋ ਦਿੱਲ੍ਹੀਏ ਨਿਸ਼ਾਨ,
ਦੁਨੀਆਂ ‘ਤੇ ਸਦਾ ਹੀ ਅਟੱਲ ਰਹਿਣਗੇ;

ਅੱਖਾਂ ਖੋਲ ਪੜ੍ਹ ਇਤਿਹਾਸ ਸਾਡਾ ਲਿਖਿਆ,
ਅੱਤ ਅੱਗੇ ਝੁਕਣਾ ਨਾਂ ਅਸੀਂ ਕਦੇ ਸਿੱਖਿਆ;

ਕੇਸਰੀ ਨਿਸ਼ਾਨਾਂ ਲੇਖੇ ਲੱਗਣੇ ਸ਼ਰੀਰ ਸਾਡੇ,
ਅਨੰਦਪੁਰ-ਮਾਛੀਵਾੜਾ ਸਦਾ ਇੱਕੋ ਸਾਨੂੰ ਦਿਖਿਆ;

ਤੇਰੇ ਤਖ਼ਤ ਤੇ ਕਿਲ੍ਹੇ ਭਾਵੇਂ ਅੰਬਰਾਂ ਤੋਂ ਉੱਚੇ,
ਇਹ ਸਾਡੇ ਖੰਡੇ ਕਿਰਪਾਨ ਕਿੱਥੇ ਝੱਲ ਲੈਣਗੇ;

ਖ਼ਾਲਸੇ ਦੇ ਝੂਲਦੇ ਨਿਸ਼ਾਨ ਦਿੱਲ੍ਹੀਏ,
ਦੁਨੀਆਂ ‘ਤੇ ਸਦਾ ਹੀ ਅਟੱਲ ਰਹਿਣਗੇ!!”

 

ਲੇਖਕ : ਹਰਕਮਲ ਧਾਲੀਵਾਲ
ਸੰਪਰਕ : 8437403720

 

ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ

  ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ

Read More »