ਟਾਈਗਰ ਸ਼ਰਾਫ ਦੇ ਕੋਲ ਇਨ੍ਹੀਂ ਦਿਨੀਂ ‘ਹੀਰੋਪੰਤੀ 2’, ‘ਗਣਪਤ’, ‘ਬਾਗੀ 4’ ਅਤੇ ‘ਰੈਂਬੋ’ ਵਰਗੀਆਂ ਕਈ ਐਕਸ਼ਨ ਫਿਲਮਾਂ ਹਨ। ‘ਹੀਰੋਪੰਤੀ 2’ ਵਿੱਚ ਉਹ ਤਾਰਾ ਸੁਤਾਰੀਆ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ, ‘ਗਣਪਤ’ ਅਤੇ ‘ਬਾਗੀ 4’ ਦੀਆਂ ਹੀਰੋਇਨਾਂ ਦੇ ਨਾਂਅ ਵੀ ਸਾਹਮਣੇ ਆ ਗਏ ਹਨ। ਖਬਰਾਂ ਹਨ ਕਿ ਫਿਲਮ ‘ਗਣਪਤ’ ਵਿੱਚ ਕ੍ਰਿਤੀ ਸਨਨ ਅਤੇ ‘ਬਾਗੀ 4’ ਵਿੱਚ ਸਾਰਾ ਆਲੀ ਖਾਨ ਹੀਰੋਇਨ ਹੋਣਗੀਆਂ। ਟਾਈਗਰ ਨੇ ਇੰਸਟਾਗ੍ਰਾਮ ‘ਤੇ ਫਿਲਮ ‘ਗਣਪਤ’ ਦੀ ਹੀਰੋਇਨ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ।
ਸੂਤਰਾਂ ਮੁਤਾਬਕ ਫਿਲਮ ‘ਹੀਰੋਪੰਤੀ’ ਵਿੱਚ ਟਾਈਗਰ ਨਾਲ ਹਿੰਦੀ ਸਿਨੇਮਾ ਦਾ ਡੈਬਿਊ ਕਰਨ ਵਾਲੀ ਅਭਿਨੇਤਰੀ ਕ੍ਰਿਤੀ ਸਨਨ ਇਸ ਫਿਲਮ ਦੀ ਹੀਰੋਇਨ ਹੋ ਸਕਦੀ ਹੈ। ਫਿਲਮ ‘ਬਾਗੀ 4’ ਵਿੱਚ ਟਾਈਗਰ ਦੀ ਜੋੜੀ ਪਹਿਲੀ ਵਾਰ ਸਾਰਾ ਅਲੀ ਖਾਨ ਨਾਲ ਬਣਨ ਦੀਆਂ ਖਬਰਾਂ ਹਨ। ਇਸ ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਨੇ ਬੀਤੇ ਸਾਲ ਸਾਰਾ ਅਲੀ ਖਾਨ ਨਾਲ ਫਿਲਮ ਬਣਾਉਣ ਦੀ ਗੱਲ ਕਹੀ ਸੀ। ਇਸੇ ਲਈ ਸਾਰਾ ‘ਬਾਗੀ 4’ ਦਾ ਹਿੱਸਾ ਹੋਵੇਗੀ। ‘ਗਣਪਤ’ ਦੀ ਸ਼ੂਟਿੰਗ ਇਸ ਸਾਲ ਦੀ ਦੂਸਰੀ ਛਿਮਾਹੀ ਤੋਂ ਸ਼ੁਰੂ ਹੋਵੇਗੀ ਅਤੇ ਰਿਲੀਜ਼ 2022 ਵਿੱਚ ਹੋਵੇਗੀ।